ਡਬਲਯੂ. ਡੀ. ਅਕੈਡਮੀ ’ਚ ਬ੍ਰਿਟਿਸ਼ ਕੌਂਸਲ ਐਕਸਪਰਟ ਨਪਿੰਦਰਜੀਤ ਨੌਜਵਾਨਾਂ ਦੇ ਹੋਏ ਰੂ-ਬਰੂ²

Thursday, Apr 11, 2019 - 04:33 AM (IST)

ਡਬਲਯੂ. ਡੀ. ਅਕੈਡਮੀ ’ਚ ਬ੍ਰਿਟਿਸ਼ ਕੌਂਸਲ ਐਕਸਪਰਟ ਨਪਿੰਦਰਜੀਤ ਨੌਜਵਾਨਾਂ ਦੇ ਹੋਏ ਰੂ-ਬਰੂ²
ਹੁਸ਼ਿਆਰਪੁਰ (ਜੈਨ, ਬੀ. ਐੱਨ.299/4)-ਇੰਮੀਗ੍ਰੇਸ਼ਨ ਤੇ ਸਟੂਡੈਂਟ ਵੀਜ਼ਾ ਲਈ ਸੂਬੇ ਦੀ ਪ੍ਰਮੁੱਖ ਕੰਪਨੀ ਡਬਲਯੂ. ਡੀ. ਇੰਮੀਗ੍ਰੇਸ਼ਨ ਕੰਸਲਟੈਂਟਸ ਵੱਲੋਂ ਡਬਲਯੂ. ਡੀ. ਕੰਪਲੈਕਸ ’ਚ ਕੰਪਨੀ ਦੇ ਸੀ. ਐੱਮ. ਡੀ. ਵਿਲੀਅਮ ਬੈਂਟਿਕ ਦੇ ਮਾਰਗਦਰਸ਼ਨ ’ਚ ਨੌਜਵਾਨਾਂ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬ੍ਰਿਟਿਸ਼ ਕੌਂਸਲ ਐਕਸਪਰਟ ਨਪਿੰਦਰਜੀਤ ਸਿੰਘ ਗਿੱਲ ਖੁਦ ਨੌਜਵਾਨਾਂ ਦੇ ਰੂ-ਬਰੂ ਹੋਏ। ਉਨ੍ਹਾਂ ਨੇ ਆਈਲੈੱਟਸ ਕਰਨ ਵਾਲੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਮਹੱਤਵਪੂਰਨ ਟਿਪਸ ਦਿੱਤੇ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਆਈਲੈੱਟਸ ਵਿਚ ਚੰਗੇ ਸਕੋਰ ਹਾਸਲ ਕੀਤੇ ਜਾ ਸਕਦੇ ਹਨ। ਰੀਡਿੰਗ ਤੇ ਸ਼ਬਦਾਂ ਦੇ ਉਚਾਰਣ ਸਬੰਧੀ ਵੀ ਉਨ੍ਹਾਂ ਨੇ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਛੋਟੀਆਂ-ਛੋਟੀਆਂ ਗਲਤੀਆਂ ਦੇ ਕਾਰਨ ਕਈ ਵਾਰ ਨਤੀਜੇ ਨਿਰਾਸ਼ਾਜਨਕ ਹੋ ਜਾਂਦੇ ਹਨ। ਸੀ. ਐੱਮ. ਡੀ. ਵਿਲੀਅਮ ਬੈਂਟਿਕ ਨੇ ਕਿਹਾ ਕਿ ਸੈਮੀਨਾਰ ਆਯੋਜਿਤ ਕਰਨ ਦਾ ਉਦੇਸ਼ ਦੋਆਬਾ ਖੇਤਰ ਦੇ ਨੌਜਵਾਨਾਂ ਨੂੰ ਆਈਲੈੱਟਸ ਸਬੰਧੀ ਜਾਗਰੂਕ ਕਰਨਾ ਸੀ।

Related News