ਵਿਦਿਆਰਥੀਆਂ ਨੇ ਕੁਸ਼ਟ ਆਸ਼ਰਮ ਦਾ ਕੀਤਾ ਦੌਰਾ

Friday, Feb 01, 2019 - 09:20 AM (IST)

ਵਿਦਿਆਰਥੀਆਂ ਨੇ ਕੁਸ਼ਟ ਆਸ਼ਰਮ ਦਾ ਕੀਤਾ ਦੌਰਾ
ਹੁਸ਼ਿਆਰਪੁਰ (ਜਸਵਿੰਦਰਜੀਤ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਵਿਸ਼ਵ ਕੋਹਡ਼ ਨਿਵਾਰਣ ਦਿਹਾਡ਼ੇ ’ਤੇ ਕੁਸ਼ਟ ਆਸ਼ਰਮ ਹੁਸ਼ਿਆਰਪੁਰ ਦਾ ਦੌਰਾ ਕੀਤਾ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੋਹਡ਼ ਪੀਡ਼ਤਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਸੁਖਜਿੰਦਰ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਦਿਹਾਡ਼ਾ ਹਰ ਸਾਲ 30 ਜਨਵਰੀ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਲੋਕਾਂ ’ਚ ਕੋਹਡ਼ ਰੋਗ ਸਬੰਧੀ ਜਾਗਰੂਕਤਾ ਫੈਲਾਉਣਾ ਹੈ। ਆਸ਼ਰਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪੁਰਾਣੇ ਸਮੇਂ ’ਚ ਇਸ ਨੂੰ ਛੂਤ ਦਾ ਰੋਗ ਮੰਨਿਆ ਜਾਂਦਾ ਸੀ ਪਰ ਅਜਿਹਾ ਨਹੀਂ ਹੈ। ਇਹ ਰੋਗ ਸਰੀਰ ’ਚ ਮਾਈਕੋਬੈਕਟੀਰੀਅਮ ਲੋਪਾਈ ਨਾਂ ਦੇ ਜੀਵਾਣੂ ਕਾਰਨ ਪੈਦਾ ਹੁੰਦਾ ਹੈ ਅਤੇ ਇਹ ਪਿਤਾ ਪੁਰਖੀ ਰੋਗ ਨਹੀਂ ਹੈ। ਇਹ ਰੋਗ ਪੀਡ਼ਤ ਦੇ ਸਰੀਰ ’ਚ ਏਨੀ ਹੌਲੀ-ਹੌਲੀ ਫੈਲਦਾ ਹੈ ਕਿ ਕਈ ਸਾਲਾਂ ਤਕ ਮਰੀਜ਼ ਨੂੰ ਇਸ ਦਾ ਪਤਾ ਵੀ ਨਹੀਂ ਲੱਗਦਾ ਹੈ। ਸਰੀਰ ਨੂੰ ਲੰਮੇ ਸਮੇਂ ਤਕ ਹਵਾ ਜਾਂ ਧੁੱਪ ਨਾ ਲਵਾਉਣਾ, ਲੰਮੇ ਸਮੇਂ ਤਕ ਦੂਸ਼ਿਤ ਪਾਣੀ ਪੀਂਦੇ ਰਹਿਣਾ, ਵੱਧ ਮਾਤਰਾ ’ਚ ਮਿੱਠੀਆਂ ਚੀਜ਼ਾਂ ਖਾਣੀਆਂ ਜਾਂ ਨਸ਼ੇ ਦੀ ਬਹੁਤ ਵੱਧ ਵਰਤੋਂ ਕਰਨਾ ਆਦਿ ਕਾਰਨਾਂ ਕਰਕੇ ਇਹ ਬੀਮਾਰੀ ਹੋ ਸਕਦੀ ਹੈ। ਪ੍ਰਿੰਸੀਪਲ ਸੁਖਜਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਕੋਹਡ਼ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਕੋਹਡ਼ ਪੀਡ਼ਤਾਂ ਨੂੰ ਨਫ਼ਰਤ ਨਾ ਕਰਦਿਆਂ ਉਨ੍ਹਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ। ਫੋਟੋ

Related News