ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਦੀ ਚੋਣ ਹੋਈ
Tuesday, Jan 22, 2019 - 10:08 AM (IST)

ਹੁਸ਼ਿਆਰਪੁਰ (ਘੁੰਮਣ)-ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਇਕੱਤਰਤਾ ਸਭਾ ਦੇ ਸਰਪ੍ਰਸਤ ਡਾ. ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਨਵੇਂ ਵਰ੍ਹੇ ਦੀ ਪਲੇਠੀ ਮੀਟਿੰਗ ’ਤੇ ਸਭ ਨੂੰ ਮੁਬਾਰਕਬਾਦ ਦਿੰਦਿਆਂ ਡਾ. ਜਸਵੰਤ ਰਾਏ ਨੇ ਪਿਛਲੇ ਦੋ ਸਾਲਾਂ ਦੀਆਂ ਸਭਾ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ। ਜਿਸ ਵਿਚ ਸਭਾ ਨੇ ਮਹੀਨਾਵਾਰ ਮੀਟਿੰਗਾਂ ਤੋਂ ਇਲਾਵਾ ਦਸ ਵੱਡੇ ਸਮਾਗਮ ਕਰਕੇ ਸਾਹਿਤ ਅਤੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਸੁਘਡ਼ ਉਪਰਾਲਾ ਕੀਤਾ। ਮੈਂਬਰਸ਼ਿਪ ਨਵਿਆਉਣ ਮਗਰੋਂ ਸਰਬਸੰਮਤੀ ਨਾਲ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ ਗਈ। ਨਵੇਂ ਪੈਨਲ ਵਿਚ ਡਾ. ਕਰਮਜੀਤ ਸਿੰਘ, ਡਾ. ਮਨਮੋਹਨ ਸਿੰਘ ਤੀਰ, ਜਰਨੈਲ ਸਿੰਘ ਕੈਨੇਡਾ, ਕੁਲਤਾਰ ਸਿੰਘ ਕੁਲਤਾਰ, ਜਸਬੀਰ ਧੀਮਾਨ ਨੂੰ ਸਭਾ ਦੇ ਸਰਪ੍ਰਸਤ, ਮਦਨ ਵੀਰਾ ਨੂੰ ਪ੍ਰਧਾਨ, ਡਾ. ਜਸਵੰਤ ਰਾਏ ਨੂੰ ਜਨਰਲ ਸਕੱਤਰ, ਸੁਰਿੰਦਰ ਕੰਗਵੀ ਅਤੇ ਤ੍ਰਿਪਤਾ ਕੇ. ਸਿੰਘ ਮੀਤ ਪ੍ਰਧਾਨ, ਡਾ. ਰਵਿੰਦਰ ਕੌਰ ਅਤੇ ਪ੍ਰੀਤ ਨੀਤਪੁਰ ਸਹਾਇਕ ਸਕੱਤਰ, ਪ੍ਰਿੰ. ਸਤਵੰਤ ਕਲੋਟੀ ਸਕੱਤਰ ਅਤੇ ਸਤੀਸ਼ ਕੁਮਾਰ ਨੂੰ ਵਿੱਤ ਸਕੱਤਰ ਚੁਣਿਆ ਗਿਆ। ਜਦਕਿ ਪ੍ਰਬੰਧਕੀ ਬੋਰਡ ਵਿਚ ਦਰਸ਼ਨ ਸਿੰਘ ਦਰਸ਼ਨ, ਡਾ. ਸਰਦੂਲ ਸਿੰਘ, ਡਾ. ਸੁਖਦੇਵ ਸਿੰਘ ਢਿੱਲੋਂ, ਸੁਰਿੰਦਰ ਸੱਲ੍ਹਣ, ਕਾਰਜਕਾਰੀ ਮੈਂਬਰਾਂ ’ਚ ਡਾ. ਪਰਮਜੀਤ ਕੌਰ, ਗੁਰਬਚਨ ਕੌਰ, ਦਵਿੰਦਰ ਕੌਰ, ਅਮਨਗੀਤ ਸਿੰਘ, ਦਾਸ ਭਾਰਤੀ, ਪ੍ਰਿੰ. ਗੁਰਦਿਆਲ ਸਿੰਘ ਫੁੱਲ, ਡਾ. ਗੁਰਚਰਨ ਸਿੰਘ, ਮਨਜੀਤ ਕੌਰ, ਸੋਮਦੱਤ ਦਿਲਗੀਰ, ਲਵਦੀਪ ਸਿੰਘ, ਆਯੂਸ਼ ਸ਼ਰਮਾ, ਅਵਤਾਰ ਸਿੰਘ ਹੋਠੀ, ਲਖਵਿੰਦਰ ਰਾਮ, ਕੁਲਵਿੰਦਰ ਕੌਰ ਰੂਹਾਨੀ, ਪਰਵੀਨ, ਮਨਪ੍ਰੀਤ ਕੌਰ, ਗੌਰਵ ਕਾਲੀਆ, ਹਰਵਿੰਦਰ ਸਾਹਬੀ, ਅਵਤਾਰ ਲੰਗੇਰੀ ਨੂੰ ਸ਼ਾਮਲ ਕੀਤਾ ਗਿਆ। ਸਾਥੀ ਲੁਧਿਆਣਵੀ ਦੇ ਅਚਨਚੇਤ ਚਲਾਣੇ ਕਾਰਨ ਪੰਜਾਬੀ ਸਾਹਿਤ ਜਗਤ ਵਿਚ ਉਨ੍ਹਾਂ ਵੱਲੋਂ ਪਾਏ ਅਣਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਅਰਪਿਤ ਕੀਤੀ ਗਈ। ਅਧਿਆਪਕਾਂ ਵੱਲੋਂ ਆਪਣੀਆਂ ਸੰਵਿਧਾਨਕ ਮੰਗਾਂ ਨੂੰ ਲੈ ਕੇ ਵਿੱਢੇ ਸੰਘਰਸ਼ ਨੂੰ ਸਰਕਾਰ ਵੱਲੋਂ ਗੈਰ ਸੰਵਿਧਾਨਕ ਤਰੀਕੇ ਨਾਲ ਉਨ੍ਹਾਂ ਦੇ ਟਰਮੀਨੇਟ ਕੀਤੇ ਜਾਣ ਵਾਲੇ ਸਰਕਾਰ ਦੇ ਫੈਸਲੇ ਦੀ ਨਿਖੇਧੀ ਕੀਤੀ ਗਈ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਚੰਡੀਗਡ਼੍ਹ ਵਿਚ 15, 16 ਅਤੇ 17 ਫਰਵਰੀ ਨੂੰ ਕੀਤੀ ਜਾ ਰਹੀ ਆਲਮੀ ਪੰਜਾਬੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਚਰਚਾ ਕੀਤੀ ਗਈ। ਇਸ ਮੌਕੇ ਹਾਜ਼ਰ ਸਾਹਿਤਕਾਰਾਂ ਵੱਲੋਂ ਆਪਣੀਆਂ ਰਚਨਾਵਾਂ ਨਾਲ ਭਰਵੀ ਹਾਜ਼ਰੀ ਲਵਾਈ ਗਈ। ਪ੍ਰਧਾਨਗੀ ਭਾਸ਼ਣ ਵਿਚ ਡਾ. ਕਰਮਜੀਤ ਸਿੰਘ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਭਵਿੱਖਮੁਖੀ ਟੀਚੇ ਵੀ ਨਿਰਧਾਰਤ ਕੀਤੇ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਬਾਖੂਬੀ ਨਿਭਾਈ।