ਚੋਣ ਆਬਜ਼ਰਵਰ ਕੰਵਲ ਪ੍ਰੀਤ ਬਰਾੜ ਨੇ ਕਾਉਂਟਿੰਗ ਸੈਂਟਰ ਦਾ ਕੀਤਾ ਦੌਰਾ

Monday, Dec 15, 2025 - 04:03 PM (IST)

ਚੋਣ ਆਬਜ਼ਰਵਰ ਕੰਵਲ ਪ੍ਰੀਤ ਬਰਾੜ ਨੇ ਕਾਉਂਟਿੰਗ ਸੈਂਟਰ ਦਾ ਕੀਤਾ ਦੌਰਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬਲਾਕ ਟਾਂਡਾ ਦੀਆਂ 20  ਪੰਚਾਇਤ ਸੰਮਤੀ ਅਤੇ 3 ਜ਼ਿਲਾ ਪ੍ਰੀਸ਼ਦ ਸੀਟਾਂ ਲਈ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਨ ਮੁਕੰਮਲ ਹੋਈ ਹੈ, ਜਿਸ ਤੋਂ ਬਾਅਦ ਹੁਣ 17 ਦਸੰਬਰ ਨੂੰ ਸਰਕਾਰੀ ਕਾਲਜ ਟਾਂਡਾ ਵਿਖੇ ਸਵੇਰੇ 8 ਵਜੇ ਵੋਟਾ ਦੀ ਗਿਣਤੀ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦੌਰਾਨ ਐੱਸ. ਡੀ. ਐੱਮ. ਲਵਪ੍ਰੀਤ ਸਿੰਘ ਔਲਖ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ,ਡੀ. ਐੱਸ. ਪੀ. ਦਵਿੰਦਰ ਸਿੰਘ ਬਾਜਵਾ ਅਤੇ ਐੱਸ. ਐੱਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਦੀ ਦੇਖਰੇਖ ਵਿਚ ਬੈਲਟ ਪੇਪਰ ਬਕਸਿਆਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਜਲੰਧਰ ਦੇ ਸਕੂਲਾਂ ਨੂੰ ਧਮਕੀ ਮਿਲਣ ਤੋਂ ਬਾਅਦ DC ਹਿਮਾਂਸ਼ੂ ਦਾ ਵੱਡਾ ਬਿਆਨ, ਸਕੂਲਾਂ 'ਚ ਕਰ 'ਤੀ ਛੁੱਟੀ

PunjabKesari

ਰਾਜ ਚੋਣ ਕਮਿਸ਼ਨ ਦੁਆਰਾ ਨਿਯੁਕਤ ਚੋਣ ਆਬਜ਼ਰਵਰ ਕੰਵਲ ਪ੍ਰੀਤ ਬਰਾੜ ਨੇ ਅੱਜ ਸਰਕਾਰੀ ਕਾਲਜ ਬਣਾਏ ਗਏ ਗਿਣਤੀ ਸੈਂਟਰ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਅਮਲੇ ਨੂੰ ਗਿਣਤੀ ਪ੍ਰਕਿਰਿਆ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਿਣਤੀ ਕੇਦਰ  'ਤੇ 100 ਫ਼ੀਸਦੀ ਵੀਡੀਓ ਰਿਕਾਰਡਿੰਗ ਯਕੀਨੀ ਬਣਾਈ ਗਈ ਹੈ , ਜਿਸ ਨਾਲ ਪਾਰਦਰਸ਼ਤਾ ਅਤੇ ਨਿਗਰਾਨੀ ਹੋਰ ਮਜ਼ਬੂਤ ਹੋਵੇਗੀ। ਐੱਸ. ਡੀ. ਐੱਮ. ਔਲਖ ਨੇ ਦੱਸਿਆ ਕਿ 16 ਦਸੰਬਰ ਨੂੰ ਗਿਣਤੀ ਵਾਲੇ ਚੋਣ ਅਮਲੇ ਦੀ ਫਾਈਨਲ ਰਿਹਰਸਲ ਕਰਵਾਈ ਜਾਵੇਗੀ। 

ਇਹ ਵੀ ਪੜ੍ਹੋ: Breaking News: ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਏ ਗਏ ਖਾਲੀ


author

shivani attri

Content Editor

Related News