ਸਪੋਰਟਸ ਕੋਟੇ ''ਚੋਂ ਗੁਰਦਾਸਪੁਰ ਦੀ ਨੰਦਨੀ ਨੇ ਕੀਤਾ ਟਾਪ
Wednesday, May 08, 2019 - 04:46 PM (IST)

ਗੁਰਦਾਸਪੁਰ (ਵਿਨੋਦ) : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਕਲਾਸ ਦੇ ਪ੍ਰੀਖਿਆਵਾਂ ਦੇ ਨਤੀਜਿਆ 'ਚ ਸਪੋਰਟਸ ਕੋਟੇ 'ਚ ਬਾਲ ਵਿਦਿਆ ਮੰਦਿਰ ਸਕੂਲ ਗੁਰਦਾਸਪੁਰ ਦੀ ਨੰਦਨੀ ਮਹਾਜਨ ਪੁੱਤਰ ਰਾਜ ਕੁਮਾਰ ਨੇ 650 'ਚੋਂ 650 ਅੰਕ ਲੈ ਕੇ ਪੰਜਾਬ ਭਰ 'ਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਨੰਦਨੀ ਦਾ ਕਹਿਣਾ ਹੈ ਕਿ ਉਹ ਆਈ.ਏ.ਐੱਸ ਅਧਿਕਾਰੀ ਬਣਨਾ ਚਾਹੁੰਦੀ ਹੈ ਅਤੇ ਜਦ ਵਿਅਕਤੀ 'ਚ ਆਤਮ-ਵਿਸ਼ਵਾਸ ਹੋਵੇ ਤਾਂ ਉਹ ਆਪਣੇ ਟੀਚੇ ਨੂੰ ਹਰ ਹਾਲਤ ਵਿਚ ਪ੍ਰਾਪਤ ਕਰ ਸਕਦਾ ਹੈ।
ਨੰਦਨੀ ਮਹਾਜਨ ਮਾਰਸਲ ਆਰਟਸ ਦੀ ਖਿਡਾਰੀ ਹੈ ਅਤੇ ਪੰਜਾਬ ਸਕੂਲੀ ਖੇਡਾਂ 'ਚ ਸਿਲਵਰ ਮੈਡਲ ਜਿੱਤ ਚੁੱਕੀ ਹੈ। ਨੰਦਨੀ ਦੇ ਪਿਤਾ ਰਾਜ ਕੁਮਾਰ ਸਾਧਾਰਨ ਦੁਕਾਨਦਾਰ ਹਨ। ਉਸ ਨੇ ਆਪਣੀ ਸਫਲਤਾਂ ਦੇ ਲਈ ਸਭ ਦਾ ਸਿਹਰਾ ਆਪਣੇ ਮੈਥ ਅਧਿਆਪਕ ਨਵਜੋਤ ਨੂੰ ਦਿੱਤਾ ਹੈ। ਨੰਦਨੀ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਸਫਲਤਾ ਦਾ ਯਕੀਨ ਸੀ ਅਤੇ ਵਿਸ਼ਵਾਸ ਵੀ ਸੀ। ਉਸ ਦੱਸਿਆ ਕਿ ਸਕੂਲ ਦੀ ਪ੍ਰਿੰਸੀਪਲ ਮੈਡਮ ਰਿੱੱਤੂ ਵੀ ਉਸ ਨੂੰ ਕਾਫੀ ਉਤਸ਼ਾਹਿਤ ਕਰਦੇ ਸਨ। ਨੰਦਨੀ ਦੇ ਅਨੁਸਾਰ ਉਹ ਵੱਖ-ਵੱਖ ਵਿਸ਼ਿਆਂ ਵਿਚ ਭਾਸ਼ਣ ਦੇਣ 'ਚ ਵੀ ਮਾਹਿਰ ਹੈ ਅਤੇ ਭਾਸ਼ਣ ਦੇਣਾ ਉਸ ਦਾ ਸ਼ੌਂਕ ਹੈ।