ਜਲੰਧਰ ਤੋਂ ਦਿੱਲੀ ਤੱਕ ਇਕ ਗੇੜਾ ਲਾਉਣ 'ਤੇ ਵੋਲਵੋ ਬੱਸ ਕਮਾਉਂਦੀ ਹੈ 1 ਲੱਖ ਰੁਪਏ
Wednesday, Jun 15, 2022 - 06:21 PM (IST)
ਜਲੰਧਰ (ਰਾਹੁਲ ਕਾਲਾ)- ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਅੱਜ ਤੋਂ ਸਰਕਾਰ ਵੱਲੋਂ ਵੋਲਵੋ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ। ਇਸ ਨੂੰ ਹਰੀ ਝੰਡੀ ਦੇਣ ਦੇ ਲਈ ਜਲੰਧਰ ਬੱਸ ਅੱਡੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਪਹੁੰਚੇ। ਜਲੰਧਰ ਡਿਪੂ ਵਿਚ 7 ਵੋਲਵੋ ਬੱਸਾਂ ਹਨ। ਇਕ ਬੱਸ ਦੀ ਕੀਮਤ ਤਕਰੀਬਨ ਸਵਾ ਕਰੋੜ ਰੁਪਏ ਹੈ। ਪਨਬਸ ਡੀਪੂ ਦੇ ਅਧਿਕਾਰੀਆਂ ਮੁਤਾਬਕ ਇਕ ਬੱਸ ਜਲੰਧਰ ਤੋਂ ਦਿੱਲੀ ਤੱਕ ਗੇੜਾ ਲਾਉਂਦੀ ਹੈ ਤਾਂ ਇਕ ਗੇੜੇ ਵਿੱਚ ਇਕ ਲੱਖ ਰੁਪਿਆ ਕਮਾਉਂਦੀ ਹੈ। ਇਸ ਤਹਿਤ ਜਲੰਧਰ ਡਿਪੂ ਕੋਲ ਸੱਤ ਬੱਸਾਂ ਹਨ ਤਾਂ ਇਕ ਦਿਨ ਵਿੱਚ ਸੱਤ ਲੱਖ ਦੀ ਆਮਦਨ ਹੋਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ: ਨਵੀਂ ਐਕਸਾਈਜ਼ ਪਾਲਿਸੀ ਨਾਲ ਵੱਡੇ ਗਰੁੱਪਾਂ ਦਾ ਟੁੱਟੇਗਾ ‘ਨੈਕਸਸ’, ਪਿਆਕੜਾਂ ਨੂੰ ਮਿਲਣਗੀਆਂ ਇਹ ਸਹੂਲਤਾਂ
ਪਨਬਸ ਅਧਿਕਾਰੀਆਂ ਮੁਤਾਬਕ ਪਹਿਲੇ ਦਿਨ ਹੀ ਉਨ੍ਹਾਂ ਦੀਆਂ ਸਾਰੀਆਂ ਬੱਸਾਂ ਬੁੱਕ ਹੋ ਚੁੱਕੀਆਂ ਹਨ। ਏਅਰਪੋਰਟ 'ਤੇ ਜਾਣ ਲਈ ਸਵਾਰੀਆਂ ਨੇ ਪਹਿਲਾਂ ਹੀ ਆਨਲਾਈਨ ਬੁਕਿੰਗ ਕਰ ਲਈ ਹੈ। ਦਿੱਲੀ ਏਅਰਪੋਰਟ ਦਾ ਸਫ਼ਰ ਸਰਕਾਰੀ ਬੱਸਾਂ ਲਈ ਪਹਿਲਾਂ ਜਦੋਂ ਬੰਦ ਕਰ ਦਿੱਤਾ ਗਿਆ ਸੀ ਤਾਂ ਉਦੋਂ ਇਕ ਮਹੀਨੇ ਵਿਚ ਜਲੰਧਰ ਡਿਪੂ ਨੂੰ ਤਕਰੀਬਨ ਡੇਢ ਕਰੋੜ ਰੁਪਿਆ ਆਮਦਨ ਹੁੰਦੀ ਸੀ। ਸਿਆਸਤ ਦਾ ਸ਼ਿਕਾਰ ਹੋਣ ਤੋਂ ਬਾਅਦ ਸਰਕਾਰੀ ਵੋਲਵੋ ਬੱਸਾਂ ਏਅਰਪੋਰਟ 'ਤੇ ਨਹੀਂ ਜਾ ਰਹੀਆਂ ਸਨ। ਲੋਕ ਡਾਊਨ ਕਾਰਨ ਵੀ ਪੰਜਾਬ ਵਿੱਚ ਵੀ ਸਰਕਾਰੀ ਵੋਲਵੋ ਬੱਸਾਂ ਬੰਦ ਹੋ ਗਈਆਂ ਸਨ, ਜਿਸ ਕਰਕੇ ਰੋਡਵੇਜ਼ ਕਾਫ਼ੀ ਘਾਟੇ ਵਿੱਚ ਜਾ ਰਹੀ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਉਪਰਾਲਾ ਕੀਤਾ ਗਿਆ, ਇਸ ਦੇ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਪੰਜਾਬ ਰੋਡਵੇਜ਼ ਦੇ ਬਜਟ ਵਿੱਚ ਜ਼ਰੂਰ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਨੀ ਚੋਣ ਲੜੇਗੀ ਕਾਂਗਰਸ, ਰਾਜਾ ਵੜਿੰਗ ਨੇ ਜਾਰੀ ਕੀਤਾ 'ਚੋਣ ਗਾਣਾ'
ਜਲੰਧਰ ਡਿਪੂ ਬੰਨ੍ਹ ਲਈ ਸੱਤ ਬੱਸਾਂ ਪੂਰੀ ਤਰ੍ਹਾਂ ਦੇ ਨਾਲ ਤਿਆਰ ਹਨ। ਦਿੱਲੀ ਏਅਰਪੋਰਟ ਜਾਣ ਲਈ ਇਕ ਬੱਸ ਦੀ ਰਿਪੇਅਰ 'ਤੇ ਤਕਰੀਬਨ 25-30 ਹਜ਼ਾਰ ਰੁਪਏ ਖ਼ਰਚ ਆਇਆ ਹੈ। ਏ. ਸੀ. ਸਰਵਿਸ, ਲਾਈਟਾਂ, ਸੀਟ ਕਵਰ, ਪਰਦੇ ਇਹ ਸਾਰੇ ਰੈਨੋਵੇਟ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ