ਘਰੋਂ ਨਕਦੀ, ਗਹਿਣੇ ਤੇ ਹੋਰ ਸਮਾਨ ਲੈ ਕੇ ਕੁੜੀ ਭੇਤਭਰੇ ਹਾਲਾਤ ''ਚ ਲਾਪਤਾ

Saturday, Jul 03, 2021 - 05:15 PM (IST)

ਘਰੋਂ ਨਕਦੀ, ਗਹਿਣੇ ਤੇ ਹੋਰ ਸਮਾਨ ਲੈ ਕੇ ਕੁੜੀ ਭੇਤਭਰੇ ਹਾਲਾਤ ''ਚ ਲਾਪਤਾ

ਰਾਜਪੁਰਾ (ਮਸਤਾਨਾ) : ਮੁੱਦਈ ਨੇ ਥਾਣਾ ਸ਼ੰਭੂ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਕੁੜੀ ਦੀ ਉਮਰ ਲਗਭਗ 22-23 ਸਾਲ ਹੈ। ਉਹ ਬੀਤੇ ਦਿਨ ਗੁਆਂਢੀਆਂ ਦੇ ਘਰ ਗਈ ਅਤੇ ਘਰੋਂ ਜਾਂਦੇ ਸਮੇਂ 48 ਹਜ਼ਾਰ ਰੁਪਏ ਨਕਦ, ਸੋਨੇ ਦੇ ਗਹਿਣੇ, ਆਧਾਰ ਕਾਰਡ ਅਤੇ ਹੋਰ ਸਮਾਨ ਨਾਲ ਲੈ ਗਈ ਪਰ ਮੁੜ ਵਾਪਸ ਨਹੀਂ ਪਰਤੀ। ਮੁਦਈ ਨੇ ਕਿਹਾ ਕਿ ਉਸ ਦੀ ਕਈ ਥਾਵਾਂ ’ਤੇ ਭਾਲ ਵੀ ਕੀਤੀ ਗਈ ਪਰ ਕੁੱਝ ਵੀ ਪਤਾ ਨਹੀਂ ਲੱਗ ਸਕਿਆ।

ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਧੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਗੈਰ-ਕਾਨੂੰਨੀ ਤੌਰ ’ਤੇ ਹਿਰਾਸਤ ’ਚ ਰੱਖਿਆ ਹੋਇਆ ਹੈ, ਜਿਸ ਕਾਰਨ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News