ਪੰਜਾਬ ''ਚ LGP ਗੈਸ ਸਿਲੰਡਰਾਂ ਦੀ ਸਪਲਾਈ ਬੰਦ! ਆਉਣ ਵਾਲੇ ਦਿਨਾਂ ''ਚ ਹਾਲਾਤ ਹੋਰ ਵਿਗੜਨ ਦੇ ਆਸਾਰ

Tuesday, Mar 10, 2026 - 10:36 AM (IST)

ਪੰਜਾਬ ''ਚ LGP ਗੈਸ ਸਿਲੰਡਰਾਂ ਦੀ ਸਪਲਾਈ ਬੰਦ! ਆਉਣ ਵਾਲੇ ਦਿਨਾਂ ''ਚ ਹਾਲਾਤ ਹੋਰ ਵਿਗੜਨ ਦੇ ਆਸਾਰ

ਲੁਧਿਆਣਾ (ਖੁਰਾਣਾ) : ਅਮਰੀਕਾ ਅਤੇ ਇਜ਼ਰਾਈਲ ਵਲੋਂ ਇਰਾਨ ਸਮੇਤ ਦਰਜਨਾਂ ਖਾੜੀ ਦੇਸ਼ਾਂ ’ਤੇ ਕੀਤੇ ਜਾ ਰਹੇ ਜਾਨਲੇਵਾ ਹਮਲਿਆਂ ਤੋਂ ਬਾਅਦ ਹੁਣ ਦੇਸ਼ ਭਰ 'ਚ ਪੈਟਰੋਲ-ਡੀਜ਼ਲ ਅਤੇ ਐੱਲ. ਪੀ. ਜੀ. ਗੈਸ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ। ਮੌਜੂਦਾ ਹਾਲਾਤ ਕੁੱਝ ਇੰਝ ਬਣ ਚੁੱਕੇ ਹਨ ਕਿ ਦੇਸ਼ ਦੀਆਂ ਤਿੰਨੋਂ ਪ੍ਰਮੁੱਖ ਗੈਸ ਕੰਪਨੀਆਂ ਵਲੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਪੰਜਾਬ ਦੇ ਉਦਯੋਗਿਕ ਨਗਰ ਦੇ ਕਾਰੋਬਾਰ ’ਤੇ ਵੀ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਆਉਣ ਵਾਲੇ ਦਿਨਾਂ 'ਚ ਹਾਲਾਤ ਵਿਗੜਨ ਦੀ ਸੰਭਾਵਨਾ ਵੱਧਣ ਲੱਗੀ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਸਮੇਤ ਗੈਸ ਕੰਪਨੀਆਂ ਵਲੋਂ ਜਿੱਥੇ ਘਰੇਲੂ ਖ਼ਪਤਕਾਰਾਂ ਨੂੰ ਰਸੋਈ ਗੈਸ ਸਿਲੰਡਰ ਦੀ ਸਪਲਾਈ ਦੇਣ ਲਈ ਕਈ ਤਰ੍ਹਾਂ ਦੇ ਨਿਯਮ ਅਤੇ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ, ਉੱਥੇ ਹੀ 5, 19 ਅਤੇ ਹੋਰ ਜੰਬੋ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਕਾਰਨ ਵਪਾਰਕ ਅਦਾਰਿਆਂ ਸਮੇਤ ਉਦਯੋਗਿਕ ਘਰਾਣਿਆਂ 'ਚ ਵੀ ਵੱਡੇ ਸੰਕਟ ਪੈਦਾ ਹੋਣ ਦੀ ਸੰਭਾਵਨਾ ਵੱਧ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਲੁਧਿਆਣਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਦੀ ਲੋਕਾਂ ਨੂੰ ਅਪੀਲ
ਦੱਸਿਆ ਜਾ ਰਿਹਾ ਹੈ ਕਿ ਗੈਸ ਕੰਪਨੀਆਂ ਦੇ ਪਲਾਂਟਾਂ ’ਤੇ ਕਮਰਸ਼ੀਅਲ ਗੈਸ ਸਿਲੰਡਰਾਂ ਦਾ ਕੋਟਾ ਭਰਨ ਲਈ ਗੱਡੀਆਂ ਦੀ ਵੱਡੀ ਲਾਈਨ ਲੱਗੀ ਹੋਈ ਹੈ, ਜਦੋਂ ਕਿ ਕੰਪਨੀਆਂ ਵਲੋਂ ਡੀਲਰਾਂ ਨੂੰ ਕੋਰਾ ਜਵਾਬ ਦੇ ਕੇ ਸਪਲਾਈ ਦੇਣ ਦੇ ਨਾਲ ਹੱਥ ਖੜ੍ਹੇ ਕਰ ਦਿੱਤੇ ਗਏ ਹਨ, ਜਿਸ ਕਾਰਨ ਸਿਸਟਮ ਪੂਰੀ ਤਰ੍ਹਾਂ ਤਹਿਸ-ਨਹਿਸ ਪੈਣ ਦਾ ਸੰਕਟ ਤੇਜ਼ੀ ਨਾਲ ਵੱਧਣ ਦੀਆਂ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਹਨ, ਜੋ ਕਿ ਆਉਣ ਵਾਲੇ ਦਿਨਾ 'ਚ ਆਮ ਲੋਕਾਂ ਦੇ ਨਾਲ ਹੀ ਵੱਡੇ ਉਦਯੋਗਿਕ ਘਰਾਣਿਆਂ ਦੀ ਆਰਥਿਕ ਅਤੇ ਵਪਾਰਕ ਦਸ਼ਾ ’ਤੇ ਵੱਡੀ ਮਾਰ ਮਾਰੇਗਾ ਅਤੇ ਨਾਲ ਹੀ ਬੇਰੁਜ਼ਗਾਰੀ ਵੱਧਣ ਕਾਰਨ ਦੇਸ਼ ਭਰ 'ਚ ਇਕ ਵਾਰ ਫਿਰ ਕੋਰੋਨਾ ਮਹਾਮਾਰੀ ਵਰਗੇ ਗੰਭੀਰ ਹਾਲਾਤ ਪੈਦਾ ਕਰ ਸਕਦਾ ਹੈ।

ਇਹ ਵੀ ਪੜ੍ਹੋ : ਬਿਜਲੀ ਬਿੱਲ ਭਰਨ ਨੂੰ ਲੈ ਕੇ ਪਿਆ ਨਵਾਂ ਪੰਗਾ, CPDL ਦੇ ਫ਼ੈਸਲੇ ਨੇ ਖ਼ਪਤਕਾਰਾਂ ਨੂੰ ਪਾਇਆ...
ਘਰੇਲੂ ਗੈਸ ਦੀ ਸਪਲਾਈ ਲਈ ਮਚੀ ਹਾਹਾਕਾਰ
ਸੋਮਵਾਰ ਦੀ ਸਵੇਰ 9 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਗੈਸ ਏਜੰਸੀਆਂ ਦੇ ਦਫ਼ਤਰਾਂ ’ਤੇ ਗੈਸ ਸਿਲੰਡਰ ਭਰਵਾਉਣ ਵਾਲੇ ਖ਼ਪਤਕਾਰਾਂ ਦਾ ਭਾਰੀ ਜਮਾਵੜਾ ਦੇਖਣ ਨੂੰ ਮਿਲਿਆ ਹੈ ਅਤੇ ਲੋਕ ਇਕ ਗੈਸ ਸਿਲੰਡਰ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੀਆਂ ਸਿਫਾਰਿਸ਼ਾਂ ਦਾ ਜੁਗਾੜ ਲਾਉਂਦੇ ਨਜ਼ਰ ਆਏ। ਹਾਲਾਂਕਿ ਇਸ ਦੌਰਾਨ ਜਦੋਂ ਡੀਲਰਾਂ ਨੇ ਖ਼ਪਤਕਾਰਾਂ ਕੋਲ ਆਪਣੀ ਬੇਵੱਸੀ ਜ਼ਾਹਰ ਕੀਤੀ ਤਾਂ ਕਈ ਏਜੰਸੀਆਂ ’ਤੇ ਖ਼ਪਤਕਾਰ ਡੀਲਰਾਂ ਦੇ ਨਾਲ ਬਹਿਸਬਾਜ਼ੀ ਕਰਨ ’ਤੇ ਉਤਾਰ ਆਏ। ਦੂਜੇ ਪਾਸੇ ਸ਼ਹਿਰ ਭਰ ਦੇ ਵੱਖ-ਵੱਖ ਗਲੀ-ਮੁਹੱਲਿਆਂ 'ਚ ਘਰੇਲੂ ਗੈਸ ਦੀ ਕਾਲਾਬਜ਼ਾਰੀ ਅਤੇ ਪਲਟੀ ਦਾ ਕਾਰੋਬਾਰ ਕਰਨ ਵਾਲੇ ਮਾਫ਼ੀਆ ਨੂੰ ਵੀ ਦੋ ਨੰਬਰ ਵਿਚ ਗੈਸ ਸਿਲੰਡਰਾਂ ਦੀ ਡਲਿਵਰੀ ਨਾ ਮਿਲਣ ਕਾਰਨ ਹਾਹਾਕਾਰ ਮਚੀ ਰਹੀ, ਜਿਸ ਕਾਰਨ ਗੈਸ ਮਾਫ਼ੀਆ ਦੇ ਕਰੀਬ ਸਾਰੇ ਅੱਡੇ ਬੰਦ ਹੋ ਗਏ ਹਨ। ਇਕ ਗੈਸ ਸਰਵਿਸ ਦੇ ਮੁਖੀ ਅਰੁਣ ਅਗਰਵਾਲ ਨੇ ਦੱਸਿਆ ਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵਲੋਂ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਬਿਲਕੁਲ ਬੰਦ ਕਰ ਦਿੱਤੀ ਗਈ ਹੈ। ਗੈਸ ਕੰਪਨੀਆਂ ਦੇ ਰਿਫਾਈਨਰੀ ’ਤੇ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਲੈਣ ਲਈ ਖੜ੍ਹੀਆਂ ਕੀਤੀਆਂ ਗਈਆਂ ਮਾਲ ਗੱਡੀਆਂ 'ਚ ਮਾਲ ਨਹੀਂ ਭਰਿਆ ਜਾ ਰਿਹਾ, ਜਿਸ ਕਾਰਨ ਬਜ਼ਾਰ 'ਚ ਹਾਹਾਕਾਰ ਮਚੀ ਹੋਈ ਹੈ। ਅਰੁਣ ਅਗਰਵਾਲ ਨੇ ਦੱਸਿਆ ਕਿ ਉਦਯੋਗਿਕ ਸ਼ਹਿਰ 'ਚ ਕਰੀਬ 80 ਫ਼ੀਸਦੀ ਇੰਡਸਟਰੀ ਦੀ ਮਸ਼ੀਨਰੀ ਅਤੇ ਮਾਲ ਦੀ ਪ੍ਰੋਡਕਸ਼ਨ ਦਾ ਕੰਮ ਐੱਲ. ਪੀ. ਜੀ. ਗੈਸ ਦੀ ਵਰਤੋਂ ’ਤੇ ਨਿਰਭਰ ਕਰਦਾ ਹੈ। ਅਜਿਹੇ ਵਿਚ ਇੰਡਸਟਰੀ ਨੂੰ ਗੈਸ ਦੀ ਸਪਲਾਈ ਨਾ ਮਿਲਣ ਕਾਰਨ ਲੁਧਿਆਣਾ ਦਾ ਕਾਰੋਬਾਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਿਹਾ ਹੈ, ਜਦੋਂ ਕਿ ਹੋਟਲ ਇੰਡਸਟਰੀ, ਰੈਸਟੋਰੈਂਟ ਅਤੇ ਢਾਬਾ ਚੈਨ ਨਾਲ ਸਬੰਧਿਤ ਕਾਰੋਬਾਰ ’ਤੇ ਵੀ ਸੰਕਟ ਦੇ ਬੱਦਲ ਛਾਏ ਹੋਏ ਹਨ। ਅਰੁਣ ਅਗਰਵਾਲ ਨੇ ਦੱਸਿਆ ਕਿ ਕੇਂਦਰੀ ਮੰਤਰਾਲਾ ਵਲੋਂ ਕਮਰਸ਼ੀਅਲ ਗੈਸ ਲਈ ਸਿਰਫ ਹਸਪਤਾਲ 'ਚ ਬਣਨ ਵਾਲੇ ਮਰੀਜ਼ਾਂ ਦੇ ਖਾਣੇ ਸਮੇਤ ਰੇਲਵੇ ਦੀ ਪੈਂਟਰੀ ਵਿਚ ਤਿਆਰ ਹੋਣ ਵਾਲੇ ਖਾਣੇ ਲਈ ਕਮਰਸ਼ੀਅਲ ਗੈਸ ਦੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News