ਲੁਧਿਆਣਾ ''ਚ ਨਾਬਾਲਗ ਮੁੰਡਾ ਤੇ 19 ਸਾਲਾਂ ਦੀ ਕੁੜੀ ਸ਼ੱਕੀ ਹਾਲਾਤ ''ਚ ਲਾਪਤਾ

Saturday, Sep 12, 2020 - 01:02 PM (IST)

ਲੁਧਿਆਣਾ ''ਚ ਨਾਬਾਲਗ ਮੁੰਡਾ ਤੇ 19 ਸਾਲਾਂ ਦੀ ਕੁੜੀ ਸ਼ੱਕੀ ਹਾਲਾਤ ''ਚ ਲਾਪਤਾ

ਲੁਧਿਆਣਾ (ਰਾਮ) : ਥਾਣਾ ਜਮਾਲਪੁਰ ਅਧੀਨ ਆਉਂਦੇ ਰਾਮਗੜ੍ਹ ਅਤੇ ਮੂੰਡੀਆਂ ਕਲਾਂ ਦੇ ਇਲਾਕੇ 'ਚੋਂ ਕ੍ਰਮਵਾਰ ਇਕ 19 ਸਾਲਾਂ ਦੀ ਕੁੜੀ ਅਤੇ ਨਾਬਾਲਗ ਮੁੰਡੇ ਦੇ ਸ਼ੱਕੀ ਹਾਲਾਤ 'ਚ ਲਾਪਤਾ ਹੋਣ ਦੇ ਦੋ ਮਾਮਲੇ ਸਾਹਮਣੇ ਆਏ ਹਨ। ਪਹਿਲੇ ਮਾਮਲੇ 'ਚ ਪਿੰਡ ਰਾਮਗੜ੍ਹ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਸ ਪਾਸ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਬੀਤੀ 9 ਸਤੰਬਰ ਦੀ ਸਵੇਰ ਕਰੀਬ 10 ਵਜੇ ਉਸ ਦੀ 19 ਸਾਲਾ ਛੋਟੀ ਬੇਟੀ ਬਿਨ੍ਹਾਂ ਦੱਸੇ ਘਰ ਤੋਂ ਕਿਧਰੇ ਚਲੇ ਗਈ, ਜੋ ਘਰ ਵਾਪਸ ਨਹੀਂ ਪਰਤੀ, ਜਿਸ ਦੀ ਕਾਫੀ ਤਲਾਸ਼ ਵੀ ਕੀਤੀ ਗਈ।

ਕੁੜੀ ਦੇ ਪਿਤਾ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸਦੀ ਬੇਟੀ ਨੂੰ ਕਿਸੇ ਵਿਅਕਤੀ ਨੇ ਜ਼ਬਰਦਸਤੀ ਆਪਣੀ ਹਿਰਾਸਤ 'ਚ ਰੱਖਿਆ ਹੋਇਆ ਹੈ। ਇਸੇ ਤਰ੍ਹਾ ਮੂੰਡੀਆਂ ਕਲਾਂ ਸਥਿਤ ਮਹੰਤਾਂ ਦੇ ਵਿਹੜੇ 'ਚ ਰਹਿਣ ਵਾਲੇ ਧੀਰੂ ਕੁਮਾਰ ਨੇ ਦੱਸਿਆ ਕਿ ਬੀਤੀ 9 ਸਤੰਬਰ ਨੂੰ ਹੀ ਉਸ ਦਾ 10 ਸਾਲਾਂ ਬੇਟਾ ਰੋਹਿਤ ਕੁਮਾਰ ਹਰਜਾਪ ਕਲੋਨੀ ਦੀ ਗਲੀ ਨੰਬਰ-1 'ਚ ਖੇਡ ਰਿਹਾ ਸੀ, ਜੋ ਬਾਅਦ 'ਚ ਘਰ ਵਾਪਸ ਨਹੀਂ ਆਇਆ। ਰੋਹਿਤ ਦੀ ਕਾਫੀ ਤਲਾਸ਼ ਕੀਤੀ ਗਈ, ਪਰ ਉਸਦਾ ਕੁਝ ਵੀ ਪਤਾ ਨਹੀਂ ਚੱਲਿਆ।

ਧੀਰੂ ਕੁਮਾਰ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੇ ਬੇਟੇ ਨੂੰ ਕਿਸੇ ਵਿਅਕਤੀ ਨੇ ਜ਼ਬਰਦਸਤੀ ਆਪਣੀ ਹਿਰਾਸਤ 'ਚ ਲੁਕੋ ਕੇ ਰੱਖਿਆ ਹੋਇਆ ਹੈ। ਥਾਣਾ ਜਮਾਲਪੁਰ ਦੀ ਪੁਲਸ ਨੇ ਦੋਵਾਂ ਮਾਮਲਿਆਂ 'ਚ ਅਣਪਛਾਤੇ ਅਗਵਾਕਾਰਾਂ ਖਿਲਾਫ਼ ਮੁਕੱਦਮਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News