ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਠੱਗੇ

Sunday, Aug 02, 2020 - 03:59 PM (IST)

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਠੱਗੇ

ਨਾਭਾ (ਜੈਨ, ਖੁਰਾਣਾ) : ਇਕ ਜਨਾਨੀ ਸਮੇਤ 2 ਵਿਅਕਤੀਆਂ ਨੇ ਇਕ ਲੜਕੀ ਸਣੇ 2 ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਦੀ ਠੱਗੀ ਮਾਰੀ। ਪਰਮਵੀਰ ਸਿੰਘ ਪੁੱਤਰ ਆਤਮਾ ਰਾਮ ਵਾਸੀ ਜੱਟਾਂਵਾਲਾ ਬਾਂਸ ਦੀ ਸ਼ਿਕਾਇਤ ਅਨੁਸਾਰ ਕੋਤਵਾਲੀ ਪੁਲਸ ਨੇ ਸੁਨੀਲ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਅਲੌਹਰਾਂ ਗੇਟ ਅਤੇ ਸੁੱਖੀ ਰਾਣੀ ਪੁੱਤਰੀ ਦੇਵ ਰਾਜ ਵਾਸੀ ਵਾਰਡ ਨੰਬਰ-9 ਸ਼ਾਨੂੰ ਨਗਰ ਸਮਰਾਲਾ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਉਸ ਦੀ ਬੇਟੀ ਗਗਨਦੀਪ ਕੌਰ ਅਤੇ ਰੁਪਿੰਦਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਸਿੱਧਸਰ ਕਾਲੋਨੀ ਨਾਭਾ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਲੈ ਲਏ ਪਰ ਨਾ ਹੀ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
 


author

Babita

Content Editor

Related News