ਨੌਜਵਾਨ ਨੂੰ ਆਖੀ 25 ਲੱਖ ਦੀ ਲਾਟਰੀ ਨਿਕਲਣ ਦੀ ਗੱਲ, ਅਸਲੀਅਤ ਪਤਾ ਲੱਗੀ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

Wednesday, Dec 07, 2022 - 03:46 AM (IST)

ਜਲੰਧਰ (ਜ.ਬ.) : ਥਾਣਾ 4 ਦੇ ਮਸ਼ਹੂਰ ਇਲਾਕੇ ਸੈਦਾਂ ਗੇਟ ਵਿਖੇ ਕੱਪੜੇ ਦੀ ਦੁਕਾਨ ’ਤੇ ਕੰਮ ਕਰਦੇ ਪ੍ਰਵਾਸੀ ਨੌਜਵਾਨ ਤੋਂ 25 ਲੱਖ ਰੁਪਏ ਦੀ ਲਾਟਰੀ ਲੱਕੀ ਡਰਾਅ ਦੇ ਨਾਂ ’ਤੇ 12 ਹਜ਼ਾਰ ਰੁਪਏ ਠੱਗ ਲਏ ਜਾਣ ਦੀ ਸੂਚਨਾ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ - ਪੁਰਾਣੀ ਰੰਜਿਸ਼ ਤਹਿਤ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਅੱਧ-ਮੋਇਆ ਕਰ ਕੇ ਹੋਏ ਫਰਾਰ

ਜਾਣਕਾਰੀ ਦਿੰਦਿਆਂ ਇਸ਼ਤਿਹਾਰ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਨੂੰ ਵ੍ਹਟਸਐਪ ’ਤੇ ਕਾਲ ਆਈ ਕਿ ਤੁਸੀਂ 25 ਲੱਖ ਦਾ ਲੱਕੀ ਡਰਾਅ ਜਿੱਤ ਲਿਆ ਹੈ। ਲੱਕੀ ਡਰਾਅ ਦੇ ਪੇਸੈ ਲੈਣ ਲਈ ਤੁਹਾਨੂੰ ਇਕ ਖਾਤੇ ’ਚ ਕੁਝ ਪੈਸੇ ਜਮ੍ਹਾ ਕਰਨੇ ਪੈਣਗੇ ਤੇ ਫਿਰ ਤੁਹਾਡੇ ਖਾਤੇ ’ਚ 25 ਲੱਖ ਰੁਪਏ ਟ੍ਰਾਂਸਫਰ ਹੋ ਜਾਣਗੇ।

ਇਹ ਖ਼ਬਰ ਵੀ ਪੜ੍ਹੋ - ਸੇਬ ਚੋਰੀ ਕਰਨ ਵਾਲਿਆਂ ਨੂੰ ਲੋਕਾਂ ਨੇ ਦਿੱਤਾ 'ਲਾਹਨਤੀ ਐਵਾਰਡ', ਲੰਗਰ ਲਾ ਕੇ ਕਿਹਾ - 'ਪੰਜਾਬ ਨੂੰ ਨਾ ਕਰੋ ਬਦਨਾਮ'

25 ਲੱਖ ਦਾ ਇਨਾਮ ਲੈਣ ਦੀ ਕਾਹਲੀ ’ਚ ਉਸ ਨੂੰ ਭੇਜੇ ਖਾਤੇ ਨੰਬਰ ’ਚ 12 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ। ਰਕਮ ਜਮ੍ਹਾ ਕਰਵਾਉਣ ਤੋਂ ਬਾਅਦ ਜਦੋਂ 5000 ਰੁਪਏ ਦੀ ਹੋਰ ਮੰਗ ਕੀਤੀ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ। ਇਸ਼ਤਿਹਾਰ ਅਹਿਮਦ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News