ਚੋਰਾਂ ਦੇ ਹੌਂਸਲੇ ਬੁਲੰਦ,  AR ਇੰਟਰਪ੍ਰਾਈਜ਼ੇਜ਼ ਦਾ ਲਾਕਰ ਤੋੜ ਕੇ ਲੱਖਾਂ ਰੁਪਏ ''ਤੇ ਕੀਤਾ ਹੱਥ ਸਾਫ਼

Saturday, Sep 26, 2026 - 04:03 PM (IST)

ਚੋਰਾਂ ਦੇ ਹੌਂਸਲੇ ਬੁਲੰਦ,  AR ਇੰਟਰਪ੍ਰਾਈਜ਼ੇਜ਼ ਦਾ ਲਾਕਰ ਤੋੜ ਕੇ ਲੱਖਾਂ ਰੁਪਏ ''ਤੇ ਕੀਤਾ ਹੱਥ ਸਾਫ਼

ਲੁਧਿਆਣਾ- ਮੰਜੂ ਸਿਨੇਮਾ ਦੇ ਨਜ਼ਦੀਕ ਸਥਿਕ ਜੰਡੂ ਟਾਵਰ 'ਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕ ਵੱਡੇ ਕਾਰੋਬਾਰੀ ਦਫਤਰ 'ਚ ਲੱਖਾਂ ਰੁਪਏ ਦੀ ਨਕਦੀ 'ਤੇ ਹੱਥ ਸਾਫ ਕਰ ਦਿੱਤਾ। ਰੇਲਵੇ ਟਰੈਕ ਦੇ ਵੱਲੋਂ ਇਮਾਰਤ 'ਚ ਦਾਖਲ ਹਏ ਸ਼ਾਤਿਰ ਬਦਮਾਸ਼ਾਂ ਨੇ 'ਏਆਰ ਇੰਟਰਪ੍ਰਾਈਜ਼ੇਜ' ਦੇ ਆਫਿਸ ਦਾ ਸ਼ਟਰ ਅਤੇ ਅਲਮਾਰੀ ਲੋਕਰ ਤੋੜ ਕੇ ਕਰੀਬ 20 ਤੋਂ 25 ਲੱਖ  ਰੁਪਏ ਦੀ ਨਕਦੀ ਚੋਰੀ ਕਰ ਲਈ। ਵਾਰਦਾਤ ਤੋਂ ਬਾਅਦ ਸ਼ਾਤਿਰ ਚੋਰਾਂ ਨੇ ਸੀਸੀਟੀਵੀ ਕੈਮਰੇ ਦੀ ਤਾਰ ਕੱਟ ਕੇ ਕੈਮਰਾ ਵੀ ਤੋੜ ਦਿੱਤਾ। ਇਸ ਵਾਰਦਾਤ ਦੌਰਾਨ ਚੋਰਾਂ ਨੇ ਨਜ਼ਦੀਕ ਹੀ ਇਕ ਚਾਰਟਰਡ ਅਕਾਊਂਟੈਟ ਦੇ ਦਫਤਰ ਦਾ ਵੀ ਤਾਲਾ ਤੋੜਿਆ। ਸੂਚਨਾ ਮਿਲਣ 'ਤੇ, ਮਿਲਰਗੰਜ ਚੌਕੀ ਪੁਲਿਸ ਅਤੇ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਪੰਜਾਬ 'ਚ DOUBLE MURDER, ਘਰ 'ਚੋਂ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ

ਫਰਮ ਦੇ ਮਾਲਕ ਕਮਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਚੌਲਾਂ ਦੀਆਂ ਮਿੱਲਾਂ ਵਿੱਚ ਵਰਤੀ ਜਾਣ ਵਾਲੀ ਭਾਰੀ ਮਸ਼ੀਨਰੀ ਦੀ ਵਿਕਰੀ ਅਤੇ ਰੱਖ-ਰਖਾਅ ਦਾ ਵੱਡੇ ਪੱਧਰ 'ਤੇ ਕਾਰੋਬਾਰ ਕਰਦੀ ਹੈ। ਜਦੋਂ ਦਫ਼ਤਰ ਦਾ ਚਪੜਾਸੀ ਸਵੇਰੇ ਆਮ ਵਾਂਗ ਕੰਮ ਲਈ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਦਫ਼ਤਰ ਦਾ ਮੁੱਖ ਤਾਲਾ ਟੁੱਟਿਆ ਹੋਇਆ ਸੀ। ਅੰਦਰ ਜਾਣ 'ਤੇ, ਉਸਨੇ ਕਮਰਿਆਂ ਵਿੱਚ ਸਾਮਾਨ ਖਿਲਰਿਆ ਹੋਇਆ ਪਾਇਆ, ਅਤੇ ਤਿਜੋਰੀ ਅਤੇ ਅਲਮਾਰੀ ਦੇ ਲਾਕਰ ਵੀ ਟੁੱਟੇ ਹੋਏ ਸਨ।

ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਭਾਰੀ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ

ਚਪੜਾਸੀ ਨੇ ਤੁਰੰਤ ਮਾਲਕ ਕਮਲ ਸ਼ਰਮਾ ਨੂੰ ਫੋਨ ਕਰਕੇ ਘਟਨਾ ਬਾਰੇ ਸੂਚਿਤ ਕੀਤਾ। ਜਦੋਂ ਕਮਲ ਸ਼ਰਮਾ ਮੌਕੇ 'ਤੇ ਪਹੁੰਚੇ, ਤਾਂ ਅਲਮਾਰੀ ਦੇ ਲਾਕਰ ਵਿੱਚ ਰੱਖੇ ਲਗਭਗ 20 ਤੋਂ 25 ਲੱਖ ਰੁਪਏ ਨਕਦੀ ਪੂਰੀ ਤਰ੍ਹਾਂ ਗਾਇਬ ਸੀ, ਜਿਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਸ਼ੁਰੂਆਤੀ ਜਾਂਚ ਅਤੇ ਘਟਨਾ ਸਥਾਨ ਦੀ ਜਾਂਚ ਤੋਂ ਬਾਅਦ, ਕਮਲ ਸ਼ਰਮਾ ਨੇ ਦੱਸਿਆ ਕਿ ਚੋਰ ਸਵੇਰੇ 3:00 ਵਜੇ ਦੇ ਕਰੀਬ ਪਿਛਲੇ ਰੇਲਵੇ ਟਰੈਕ ਤੋਂ ਇਮਾਰਤ ਵਿੱਚ ਦਾਖਲ ਹੋਏ। ਗ੍ਰਿਫ਼ਤਾਰੀ ਦੇ ਡਰੋਂ, ਉਨ੍ਹਾਂ ਨੇ ਪਹਿਲਾਂ ਦਫ਼ਤਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਫਿਰ ਕੈਮਰੇ ਉਖਾੜ ਕੇ ਸੁੱਟ ਦਿੱਤੇ। ਜਿਸ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਖ਼ਬਰ ਮਿਲਦੇ ਹੀ, ਮਿਲਰਗੰਜ ਪੁਲਸ ਸਟੇਸ਼ਨ ਦੇ ਅਧਿਕਾਰੀ ਭਾਰੀ ਪੁਲਸ ਫੋਰਸ ਨਾਲ ਜੰਡੂ ਟਾਵਰ ਪਹੁੰਚੇ, ਜਿਥੇ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ: ਅਧਿਆਪਕਾਂ ਨੂੰ ਮਿਲੀ ਵੱਡੀ ਰਾਹਤ, ਸੂਬੇ ਦੇ DCs ਨੂੰ ਦਿੱਤੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News