ਪੰਜਾਬ : ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਐਡਵਾਇਜ਼ਰੀ ਦੇ ਨਾਲ ਚੇਤਾਵਨੀ ਜਾਰੀ

Wednesday, Sep 23, 2026 - 11:35 AM (IST)

ਪੰਜਾਬ : ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਐਡਵਾਇਜ਼ਰੀ ਦੇ ਨਾਲ ਚੇਤਾਵਨੀ ਜਾਰੀ

ਲੁਧਿਆਣਾ (ਰਾਜ) : ਆਨਲਾਈਨ ਠੱਗੀ ਕਰਨ ਵਾਲੇ ਸਾਈਬਰ ਅਪਰਾਧੀਆਂ ਨੇ ਆਮ ਜਨਤਾ ਦੀ ਮਿਹਨਤ ਦੀ ਕਮਾਈ ਲੁੱਟਣ ਲਈ ਹੁਣ ਸਰਕਾਰੀ ਬਿਜਲੀ ਵਿਭਾਗ ਦੇ ਨਾਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਜਨਤਾ ਨੂੰ ਚੌਕਸ ਕਰਦੇ ਪੁਲਸ ਕਮਿਸ਼ਨਰੇਟ ਅਤੇ ਸਾਈਬਰ ਸੈੱਲ ਨੇ ਇਕ ਅਹਿਮ ਐਡਵਾਇਜ਼ਰੀ ਜਾਰੀ ਕੀਤੀ ਹੈ। ਸਾਈਬਰ ਠੱਗ ਖੁਦ ਨੂੰ ਪਾਵਰਕਾਮ ਜਾਂ ਬਿਜਲੀ ਵਿਭਾਗ ਦਾ ਵੱਡਾ ਅਧਿਕਾਰੀ ਦੱਸ ਕੇ ਖਪਤਕਾਰਾਂ ਨੂੰ ਕਾਲ ਕਰ ਰਹੇ ਹਨ ਅਤੇ ਪਿਛਲੇ ਬਿੱਲਾਂ ਨੂੰ ਠੀਕ ਕਰਨ, ਛੋਟ ਦੇਣ ਜਾਂ ਕੁਨੈਕਸ਼ਨ ਕੱਟਣ ਦਾ ਡਰ ਦਿਖਾ ਕੇ ਓ.ਟੀ.ਪੀ ਮੰਗ ਰਹੇ ਹਨ। ਸਾਈਬਰ ਅਧਿਕਾਰੀਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਅਜਿਹੀਆਂ ਕਾਲਾਂ ਦੇ ਝਾਂਸੇ ਵਿਚ ਬਿਲਕੁਲ ਨਾ ਆਉਣ ਕਿਉਂਕਿ ਇਕ ਛੋਟਾ ਜਿਹਾ ਓਟੀ.ਪੀ ਸ਼ੇਅਰ ਕਰਦੇ ਹੀ ਬੈਂਕ ਖਾਤਾ ਖਾਲੀ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ : ਪੈਨਸ਼ਨ ਦਾ ਬਕਾਇਆ ਨਾ ਦੇਣ ’ਤੇ ਅਧਿਕਾਰੀਆਂ ਦੀ ਤਨਖ਼ਾਹ ਰੋਕਣ ਦੇ ਹੁਕਮ

ਸਾਈਬਰ ਸੈੱਲ ਦੇ ਕੋਲ ਪੁੱਜ ਰਹੀਆਂ ਸ਼ਿਕਾਇਤਾਂ ਦੇ ਮੁਤਾਬਕ ਜਾਅਲਸਾਜ਼ ਖਪਤਕਾਰਾਂ ਨੂੰ ਫੋਨ ਕਰਕੇ ਭਰੋਸੇ ਵਿਚ ਲੈਂਦੇ ਹਨ ਕਿ ਉਨ੍ਹਾਂ ਦੇ ਬਿਜਲੀ ਬਿੱਲ ਵਿਚ ਕੋਈ ਤਕਨੀਕੀ ਗੜਬੜ ਆ ਗਈ ਹੈ ਜਾਂ ਉਨ੍ਹਾਂ ਦਾ ਬਿੱਲ ਜ਼ਿਆਦਾ ਬਣ ਗਿਆ ਹੈ। ਠੱਗ ਕਹਿੰਦੇ ਹਨ ਕਿ ਉਹ ਸਿਸਟਮ ਤੋਂ ਬਿੱਲ ਨੂੰ ਅਡਜਸਟ ਜਾਂ ਘੱਟ ਕਰ ਰਹੇ ਹਨ, ਇਸ ਲਈ ਵੈਰੀਫਿਕੇਸ਼ਨ ਲਈ ਖਪਤਕਾਰ ਦੇ ਮੋਬਾਇਲ ਨੰਬਰ ‘ਤੇ ਇਕ ਵਨ-ਟਾਈਮ ਪਾਸਵਰਡ ਭੇਜਿਆ ਗਿਆ ਹੈ। ਜਿਵੇਂ ਹੀ ਕੋਈ ਖਪਤਕਾਰ ਛੋਟ ਦੇ ਲਾਲਚ ਵਿਚ ਆ ਕੇ ਜਾਂ ਕੁਨੈਕਸ਼ਨ ਕੱਟਣ ਦੇ ਡਰੋਂ ਉਹ ਕੋਡ ਦੱਸਦਾ ਹੈ, ਜਾਅਲਸਾਜ਼ ਤੁਰੰਤ ਉਨ੍ਹਾਂ ਦੇ ਬੈਂਕ ਖਾਤੇ ਜਾਂ ਯੂਪੀ.ਆਈ. ਰਾਹੀਂ ਪੈਸੇ ਟ੍ਰਾਂਸਫਰ ਕਰ ਲੈਂਦੇ ਹਨ।

ਇਹ ਵੀ ਪੜ੍ਹੋ : ਪੰਜਾਬ : ਇੰਸਟਾਗ੍ਰਾਮ 'ਤੇ ਹੋਇਆ ਪਿਆਰ, ਪ੍ਰੇਮੀ ਪਿੱਛੇ ਲੱਗ ਮਾਂ ਨੇ ਮਾਰ 'ਤੇ ਕੁੱਖੋਂ ਜੰਮੇ 3 ਜਵਾਕ

ਪੁਲਸ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਨੇ ਆਮ ਜਨਤਾ ਨੂੰ ਆਗਾਹ ਕਰਦੇ ਸਾਫ ਕੀਤਾ ਹੈ ਕਿ ਕੋਈ ਵੀ ਅਸਲ ਬਿਜਲੀ ਅਧਿਕਾਰੀ ਜਾਂ ਮੁਲਾਜ਼ਮ ਕਦੇ ਵੀ ਕਿਸੇ ਖਪਤਕਾਰ ਤੋਂ ਫੋਨ ’ਤੇ ਓ.ਟੀ.ਪੀ., ਪਿਨ, ਪਾਸਵਰਡ ਜਾਂ ਬੈਂਕ ਵੇਰਵਾ ਨਹੀਂ ਮੰਗਦਾ। ਪੁਲਸ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਅਣਪਛਾਤੇ ਜਾਂ ਸ਼ੱਕੀ ਨੰਬਰ ਤੋਂ ਆਉਣ ਵਾਲੀਆਂ ਅਜਿਹੀਆਂ ਕਾਲਾਂ ’ਤੇ ਭਰੋਸਾ ਨਾ ਕਰਨ। ਸਾਈਬਰ ਸੈੱਲ ਦੇ ਐੱਸ.ਐੱਚ.ਓ. ਸਤਵੰਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਅਜਿਹੀ ਕੋਈ ਫਰਜ਼ੀ ਜਾਂ ਸ਼ੱਕੀ ਕਾਲ ਆਉਂਦੀ ਹੈ ਤਾਂ ਬਿਨਾਂ ਘਬਰਾਏ ਤੁਰੰਤ ਰਾਸ਼ਟਰੀ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਕਾਲ ਕਰਕੇ ਸੂਚਨਾ ਦਰਜ ਕਰਵਾਉਣ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਸਾਈਬਰ ਕ੍ਰਾਇਮ ਰਿਪੋਰਟਿੰਗ ਪੋਰਟਲ ’ਤੇ ਵੀ ਫੌਰਨ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਹਰਜਿੰਦਰ ਸਿੰਘ ਧਾਮੀ ਨੇ ਤੋੜੀ ਚੁੱਪ, ਆਇਆ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News