ਪੰਜਾਬ : LPG ਸਿਲੰਡਰਾਂ ਨੂੰ ਲੈ ਕੇ ਵੱਡੀ ਟੈਨਸ਼ਨ! ਬੁਕਿੰਗ ਤੋਂ ਬਾਅਦ ਵੀ ਪੈ ਰਿਹਾ ਪੰਗਾ, ਪੜ੍ਹੋ ਕਾਰਨ
Saturday, Sep 19, 2026 - 09:56 AM (IST)
ਲੁਧਿਆਣਾ (ਖੁਰਾਣਾ) : ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਐੱਲ. ਪੀ. ਜੀ. ਗੈਸ ਸਿਲੰਡਰਾਂ ਦੀ ਬੁਕਿੰਗ ਅਤੇ ਸਪਲਾਈ 'ਚ ਪੂਰੀ ਤਰ੍ਹਾਂ ਪਾਰਦਰਸ਼ਤਾ ਲਿਆਉਣ ਲਈ ਚਾਹੇ ਸਬੰਧਿਤ ਖ਼ਪਤਕਾਰਾਂ ਦੀ ਈ. ਕੇ. ਵਾਈ. ਸੀ. ਕਰਵਾਉਣ ਅਤੇ ਰਜਿਸਟਰਡ ਮੋਬਾਇਲ ਨੰਬਰ ’ਤੇ ਓ. ਟੀ. ਪੀ (ਡੀ.ਏ.ਸੀ.) ਕੋਡ ਆਦਿ ਭੇਜਣ ਵਰਗੇ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਜਾ ਰਹੇ ਹਨ ਪਰ ਚੰਦ ਗੈਸ ਏਜੰਸੀਆਂ ਦੇ ਡਲਿਵਰੀਮੈਨ ਅਤੇ ਘਰੇਲੂ ਗੈਸ ਦੀ ਕਾਲਾਬਜ਼ਾਰੀ ਕਰਨ ਵਾਲੇ ਮਾਫ਼ੀਆ ਦੀ ਆਪਸੀ ਗੰਢ-ਤੁੱਪ ਕਾਰਨ ਕੇਂਦਰੀ ਮੰਤਰਾਲਾ ਸਮੇਤ ਗੈਸ ਕੰਪਨੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਅਤੇ ਯਤਨ ਪੂਰੀ ਤਰ੍ਹਾਂ ਅਸਫ਼ਲ ਹੁੰਦੇ ਨਜ਼ਰ ਆ ਰਹੇ ਹਨ, ਜਿਸ ਦੀ ਲਾਈਵ ਵੀਡੀਓ ਤੇ ਤਸਵੀਰਾਂ ਸੱਚ ਨੂੰ ਬਿਆਨ ਕਰ ਰਹੀਆਂ ਹਨ ਕਿ ਕਿਵੇਂ ਗੈਸ ਏਜੰਸੀ ਤੇ ਡਲਿਵਰੀਮੈਨ ਬਲੈਕੀਆਂ ਨਾਲ ਸੈਟਿੰਗ ਕਰਕੇ ਉਨ੍ਹਾਂ ਨੂੰ ਘਰੇਲੂ ਗੈਸ ਦੀ ਕਾਲਾਬਜ਼ਾਰੀ ਕਰਨ ਲਈ ਐਕਟਿਵਾ ’ਤੇ ਹੀ 5-5 ਸਿਲੰਡਰ ਲੋਡ ਕਰਕੇ ਦੇ ਰਹੇ ਹਨ।
ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਐਕਟਿਵਾ ਸਵਾਰ ਗੈਸ ਮਾਫ਼ੀਆ ਦਾ ਗੁਰਗਾ ਸੜਕ ਦੇ ਕੰਢੇ ਖੜ੍ਹੀ ਗੈਸ ਏਜੰਸੀ ਦੇ ਆਟੋ ਰਿਕਸ਼ਾ ’ਤੇ 3 ਵਾਰ ਪੁੱਜਦਾ ਹੈ ਅਤੇ ਡਲਿਵਰੀਮੈਨ ਦੇ ਨਾਲ ਸੈਟਿੰਗ ਕਰਕੇ 3 ਗੇੜਿਆਂ ਵਿਚ 5 ਭਰੇ ਹੋਏ ਸਿਲੰਡਰ ਪਲਾਸਟਿਕ ਦੀ ਬੋਰੀ ਨਾਲ ਕਵਰ ਕਰਕੇ ਐਕਟਿਵਾ ’ਤੇ ਲੱਦ ਕੇ ਆਪਣੇ ਅੱਡੇ ’ਤੇ ਪਹੁੰਚਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਡਲਿਵਰੀਮੈਨ ਵੱਲੋਂ ਮਾਫ਼ੀਆ ਨੂੰ 1300 ਤੋਂ 1500 ਰੁਪਏ ਤੱਕ ਵਿਚ ਗੈਸ ਸਿਲੰਡਰ ਬਲੈਕ ਵਿਚ ਦਿੱਤੇ ਗਏ ਹਨ, ਜਦੋਂਕਿ ਗੈਸ ਕੰਪਨੀਆਂ ਵੱਲੋਂ 14.2 ਕਿੱਲੋ ਵਾਲੇ ਘਰੇਲੂ ਗੈਸ ਸਿਲੰਡਰ ਦੇ ਨਿਰਧਾਰਤ ਕੀਤੀ ਗਈ ਬਜ਼ਾਰੀ ਕੀਮਤ 969 ਦੇ ਕਰੀਬ ਹੈ। ਆਮ ਖ਼ਪਤਕਾਰ ਨੂੰ ਗੈਸ ਸਿਲੰਡਰ ਦੀ ਬੁਕਿੰਗ ਕਰਵਾਉਣ ਤੋਂ ਲੈ ਕੇ ਸਪਲਾਈ ਪ੍ਰਾਪਤ ਕਰਨ ਦੌਰਾਨ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ।
ਇਹ ਵੀ ਪੜ੍ਹੋ : ਪਾਵਰਕਾਮ ਦੇ 2 ਮੀਟਰ ਰੀਡਰਾਂ ਨੂੰ ਟਰਮੀਨੇਟ ਕਰਨ ਦੇ ਹੁਕਮ, ਕਾਰਾ ਜਾਣ ਹਰ ਕੋਈ ਹੋਵੇਗਾ ਹੈਰਾਨ
ਕਈ ਵਾਰ ਤਾਂ ਡਲਿਵਰੀ ਮੈਨ ਅਤੇ ਗੈਸ ਏਜੰਸੀ ਡੀਲਰ ਦੀਆਂ ਮਿੰਨਤਾਂ ਵੀ ਕਰਨੀਆਂ ਪੈਂਣੀਆਂ ਹਨ। ਈ. ਕੇ. ਵਾਈ. ਸੀ. ਅਤੇ ਓ.ਟੀ.ਪੀ ਕੋਡ ਪ੍ਰਕਿਰਿਆ ਪੂਰੀ ਨਾ ਹੋਣ ਦੀ ਹਾਲਤ ਵਿਚ ਸਬੰਧਿਤ ਖ਼ਪਤਕਾਰਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਨਹੀਂ ਦਿੱਤੀ ਜਾਂਦੀ ਤਾਂ ਫਿਰ ਗੈਸ ਏਜੰਸੀਆਂ ਦੇ ਡਲਿਵਰੀਮੈਨਾਂ ਵੱਲੋਂ ਮਾਫੀਆ ਨੂੰ ਓਵਰਚਾਰਜਿੰਗ ਕਰਕੇ ਇਕੱਠੇ 5-5 ਗੈਸ ਸਿਲੰਡਰ ਕਿਵੇਂ ਅਤੇ ਕਿੱਥੋਂ ਦਿੱਤੇ ਜਾ ਰਹੇ ਹਨ? ਕੀ ਇਹ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਸਬੰਧਿਤ ਗੈਸ ਏਜੰਸੀਆਂ ਦੇ ਡੀਲਰਾਂ ਦੀ ਸਰਪ੍ਰਸਤੀ ਵਿਚ ਹੀ ਚੱਲ ਰਹੀ ਹੈ। ਇਹ ਗੰਭੀਰ ਮਾਮਲਾ ਜਾਂਚ ਦਾ ਵਿਸ਼ਾ ਹੈ।
ਜਲਦ ਹੋਵੇਗਾ ਵੱਡਾ ਐਕਸ਼ਨ : ਕੰਟਰੋਲਰ
ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਕੰਟਰੋਲਰ ਸਰਤਾਜ ਸਿੰਘ ਚੀਮਾ ਤੇ ਲਖਬੀਰ ਸਿੰਘ ਸੰਧੂ ਨੇ ਰਟਿਆ ਰਟਾਇਆ ਜਵਾਬ ਦਿੰਦੇ ਕਿਹਾ ਕਿ ਸ਼ਹਿਰ ਵਿਚ ਮੌਤ ਦਾ ਕਾਰੋਬਾਰ ਤੇ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਕਰਨ ਵਾਲੇ ਮਾਫ਼ੀਆ ਖ਼ਿਲਾਫ਼ ਜਲਦ ਵੱਡੀ ਕਾਰਵਾਈ ਕੀਤੀ ਜਾਵੇਗੀ। ਛਾਪੇਮਾਰੀਆਂ ਲਈ ਟੀਮ ਬਣਾ ਦਿੱਤੀ ਗਈ ਹੈ ਅਤੇ ਕਾਲਾਬਜ਼ਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕਰਨ ਸਮੇਤ ਪੁਲਸ ਨੂੰ ਮੌਕੇ ’ਤੇ ਹੀ ਸ਼ਿਕਾਇਤ ਕਰਜ ਕਰਵਾ ਕੇ ਕੇਸ ਦਰਜ ਕਰਵਾਏ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
