ਕੁੜੀ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ 7 ਲੱਖ ਠੱਗੇ, ਮਾਮਲਾ ਦਰਜ
Tuesday, Mar 18, 2025 - 04:25 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ 'ਚ ਇਕ ਕੁੜੀ ਨੂੰ ਏਮਜ਼ ਜਾਂ ਪੀ. ਆਈ. ਐੱਮ. ਐੱਸ. 'ਚ ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਇਕ ਔਰਤ ਵੱਲੋਂ 7 ਲੱਖ ਰੁਪਏ ਠੱਗੀ ਮਾਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਉਕਤ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਰਿੰਪਲ ਪੁੱਤਰੀ ਸਵ. ਸੁਭਾਸ਼ ਚੰਦਰ ਹਾਂਡਾ ਵਾਸੀ ਅਮਰ ਨਗਰ ਨੇੜੇ ਕੈਂਡਲ ਵੂਡ ਪੈਲੇਸ ਮੱਲਵਾਲ ਰੋਡ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਧੀ ਅਦਿੱਤੀ ਨੂੰ ਏਮਜ਼ ਜਾਂ ਪੀ. ਆਈ. ਐੱਮ. ਐੱਸ. ਵਿਚ ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦਿੱਤਾ ਗਿਆ।
ਦੋਸ਼ੀ ਔਰਤ ਅਕਿੰਤਾ ਸ਼ਰਮਾ ਪਤਨੀ ਬਲਵਿੰਦਰ ਕੁਮਾਰ ਵਾਸੀ ਰੂਪਨਗਰ ਨੇ 7 ਲੱਖ ਰੁਪਏ ਦੀ ਠੱਗੀ ਮਾਰੀ। ਜਾਂਚਕਰਤਾ ਰਮਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਔਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਸ਼ੁਰੂ ਕਰ ਦਿੱਤੀ ਹੈ।