ਪਾਣੀ ਵਾਲੀ ਡਿੱਗੀ ’ਚ ਡਿੱਗਣ ਕਾਰਨ ਕੁੜੀ ਦੀ ਮੌਤ
Monday, Dec 29, 2025 - 10:54 AM (IST)
ਫਾਜ਼ਿਲਕਾ (ਨਾਗਪਾਲ) : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਬਕੈਣ ਵਾਲਾ ’ਚ ਇਕ ਕੁੜੀ ਦੇ ਪਾਣੀ ਵਾਲੀ ਡਿੱਗੀ ’ਚ ਡਿੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਕੈਣਵਾਲਾ ਵਾਸੀ ਇਕ ਵਿਅਕਤੀ ਦੀ ਨਾਬਾਲਗ ਕੁੜੀ ਘਰ ’ਚ ਬਣੀ ਪਾਣੀ ਵਾਲੀ ਡਿੱਗੀ ’ਚੋਂ ਬਾਲਟੀ ਨਾਲ ਪਾਣੀ ਕੱਢ ਰਹੀ ਸੀ।
ਜਿੱਥੇ ਉਸਦਾ ਪੈਰ ਤਿਲਕ ਗਿਆ ਅਤੇ ਉਹ ਡਿੱਗੀ ’ਚ ਡਿੱਗ ਗਈ। ਜਿਸ ਦਾ ਪਰਿਵਾਰ ਨੂੰ ਕੁੱਝ ਦੇਰ ਬਾਅਦ ਪਤਾ ਲੱਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਖੂਈ ਖੇੜਾ ਥਾਣਾ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ।
