10 ਗ੍ਰਾਮ ਹੈਰੋਇਨ ਸਣੇ ਇਕ ਵਿਅਕਤੀ ਗ੍ਰਿਫ਼ਤਾਰ, ਪਰਚਾ ਦਰਜ
Friday, Dec 26, 2025 - 02:50 PM (IST)
ਜਲਾਲਾਬਾਦ (ਬਜਾਜ) : ਥਾਣਾ ਵੈਰੋਕੇ ਦੀ ਪੁਲਸ ਵੱਲੋਂ ਚੁਰੱਸਤਾ ਚੱਕ ਕਬਰ ਵਾਲਾ ਦੇ ਕੋਲ ਨਾਕਾਬੰਦੀ ਦੇ ਦੌਰਾਨ ਇਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਇਲਾਕੇ ਵਿੱਚ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਅਤੇ ਵ੍ਹੀਕਲਾਂ ਦੀ ਚੈਕਿੰਗ ਕਰ ਰਹੇ ਸੀ।
ਜਦੋਂ ਪੁਲਸ ਪਾਰਟੀ ਨੇ ਚੁਰੱਸਤਾ ਚੱਕ ਕਬਰ ਵਾਲਾ ਦੇ ਕੋਲ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਚੈੱਕ ਕੀਤਾ ਗਿਆ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਵਿਅਕਤੀ ਦੀ ਪਛਾਣ ਸੰਦੀਪ ਸਿੰਘ ਉਰਫ਼ ਬੁੱਗਾ ਪੁੱਤਰ ਸਤਨਾਮ ਸਿੰਘ ਵਾਸੀ ਚੱਕ ਬਲੋਚਾ ਉਰਫ਼ ਮਹਾਲਮ ਵਜੋਂ ਹੋਈ ਹੈ। ਥਾਣਾ ਵੈਰੋਕੇ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
