ਚੋਣ ਨਤੀਜਿਆਂ ਵਿਚਾਲੇ ਪੰਜਾਬ 'ਚ ਹਾਈਵੇਅ ਕੀਤਾ ਗਿਆ ਜਾਮ! ਪੜ੍ਹੋ ਕੀ ਹੈ ਪੂਰਾ ਮਾਮਲਾ

Wednesday, Dec 17, 2025 - 03:20 PM (IST)

ਚੋਣ ਨਤੀਜਿਆਂ ਵਿਚਾਲੇ ਪੰਜਾਬ 'ਚ ਹਾਈਵੇਅ ਕੀਤਾ ਗਿਆ ਜਾਮ! ਪੜ੍ਹੋ ਕੀ ਹੈ ਪੂਰਾ ਮਾਮਲਾ

ਜਲਾਲਾਬਾਦ (ਆਦਰਸ਼,ਜਤਿੰਦਰ) : 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਣ ਤੋਂ ਬਾਅਦ ਰੁਝਾਨ ਆਉਣੇ ਸ਼ੁਰੂ ਹੋਏ। ਵਿਰੋਧੀ ਪਾਰਟੀਆਂ ਵਲੋਂ ਦੋਸ਼ ਲਾਇਆ ਗਿਆ ਕਿ ਪ੍ਰਸ਼ਾਸਨ ਵੱਲੋਂ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਪਾਰਟੀਆਂ ਦੇ ਉਮੀਦਵਾਰਾਂ ਦੀ ਕਾਊਟਿੰਗ ਸੈਂਟਰ ’ਚ ਗੈਰ ਮੌਜੂਦਗੀ ’ਚ ਹੀ 'ਆਪ' ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ’ਤੇ ਸਥਿਤ ਆਈ. ਟੀ. ਆਈ ਕਾਊਟਿੰਗ ਸੈਂਟਰ ਦੇ ਬਾਹਰ ਹਾਈਵੇਅ ’ਤੇ ਚੱਕਾ ਜਾਮ ਕਰ ਦਿੱਤਾ। ਉਨ੍ਹਾਂ ਨੇ 'ਆਪ' ਸਰਕਾਰ ਸਣੇ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ’ਤੇ ਚੋਣਾਂ ਦੀ ਪ੍ਰਕਿਰਿਆ ’ਚ ਘਪਲੇਬਾਜ਼ੀ ਕਰਨ ਦੇ ਦੋਸ਼ ਲਗਾਏ ਗਏ।

ਇਹ ਵੀ ਪੜ੍ਹੋ : ਪੰਜਾਬ 'ਚ 18-19 ਤਾਰੀਖ਼ ਲਈ ਹੋ ਗਿਆ ਵੱਡਾ ਐਲਾਨ, ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ...

ਇਸ ਮੌਕੇ ਉਮੀਦਵਾਰਾਂ ’ਚ ਕਾਂਗਰਸ ਪਾਰਟੀ ਦੇ ਉਮੀਦਾਵਰ ਰਘਬੀਰ ਸਿੰਘ ਜੈਮਲਵਾਲਾ, ਕਾਂਗਰਸ ਪਾਰਟੀ ਦੇ ਉਮੀਦਵਾਰ ਧਰਮ ਸਿੰਘ ਸਿੱਧੂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸ਼ਾਮਲ ਹੋਏ ਅਤੇ ਉਨ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਬੱਬੂ ਜੈਮਲ ਵਾਲਾ, ਸ਼੍ਰੋਮਣੀ ਅਕਾਲੀ ਦਲ ਆਗੂ ਡਾ. ਰਾਜ ਸਿੰਘ ਡਿੱਬੀਪੁਰਾ, ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ, ੳ. ਬੀ. ਸੀ. ਸੈੱਲ ਦੇ ਚੇਅਰਮੈਨ ਰਾਜ ਬਖਸ਼ ਕੰਬੋਜ ਨੇ ਪੋਲਿੰਗ ਸਟਾਫ ਪ੍ਰਸ਼ਾਸਨ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਸ਼ਾਸਨ ਵੱਲੋਂ 'ਆਪ' ਦੀ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰਦੇ ਹੋਏ ਵਿਰੋਧੀ ਪਾਰਟੀਆਂ ਦੀ ਗੈਰ-ਹਾਜ਼ਰੀ 'ਚ 'ਆਪ' ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Election Results Live : ਪੰਜਾਬ 'ਚ ਚੋਣ ਨਤੀਜਿਆਂ ਦੌਰਾਨ ਕਿਹੜੀ ਪਾਰਟੀ ਚੱਲ ਰਹੀ ਅੱਗੇ, ਪੜ੍ਹੋ ਤਾਜ਼ਾ ਅਪਡੇਟ

ਪ੍ਰਸ਼ਾਸਨ ਵਲੋਂ ਚੋਣ ਨਤੀਜੇ ਪਹਿਲਾਂ ਤਿਆਰ ਸਨ ਅਤੇ ਅੱਜ ਉਨ੍ਹਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਗੁਮਾਨੀ ਵਾਲਾ ਜ਼ੋਨ ਦੇ ਉਮੀਦਵਾਰ ਧਰਮ ਸਿੰਘ ਸਿੱਧੂ ਨੇ ਦੱਸਿਆ ਕਿ ਮੇਰੇ ਜ਼ੋਨ ’ਚ ਕੁੱਲ 12 ਬੂਥ ਸਨ ਅਤੇ ਮੇਰੀ ਗੈਰ-ਮੌਜੂਦਗੀ ’ਚ ਪਹਿਲਾਂ ਹੀ 6 ਬੂਥਾਂ ਦੀ ਗਿਣਤੀ ਮੁਕੰਮਲ ਕਰ ਦਿੱਤੀ ਗਈ ਅਤੇ ਪੋਲਿੰਗ ਸਟਾਫ਼ ਵੱਲੋਂ ਕੁੱਝ ਵੀ ਨਹੀ ਦੱਸਿਆ ਗਿਆ ਕਿ ਕਿੰਨੀਆਂ, ਕਿਸ ਉਮੀਦਵਾਰ ਨੂੰ ਵੋਟਾਂ ਪਈਆ ਹਨ। ਧਰਨਾ-ਪ੍ਰਦਰਸ਼ਨ ਦੀ ਜਾਣਕਾਰੀ ਮਿਲਣ 'ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵਿਚਾਲੇ ਹੋਈ ਗੱਲਬਾਤ ਦੌਰਾਨ ਐੱਸ. ਡੀ. ਐੱਮ ਵਿਚਾਲੇ ਕੁੱਝ ਗੱਲਾਂ ’ਤੇ ਹੋਏ ਸਮਝੌਤੇ ਤੋਂ ਬਾਅਦ ਧਰਨਾ-ਪ੍ਰਦਰਸ਼ਨ ਖ਼ਤਮ ਕਰ ਦਿੱਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News