ਅਨੋਖੀ ਠੱਗੀ : ATM ਹਿਲਾ ਕੇ ਕੱਢਦਾ ਰਿਹਾ ਕੈਸ਼ ਪਰ ਖਾਤੇ ''ਚ ਰਹਿੰਦੇ ਪੂਰੇ

02/13/2020 6:20:37 PM

ਪਟਿਆਲਾ —  ਪਾਸਵਰਡ ਲੈ ਕੇ ਖਾਤੇ 'ਚੋਂ ਪੈਸੇ ਉਡਾਉਣ ਦੇ ਨਾਲ-ਨਾਲ ਆਨਲਾਈਨ ਫਰਾਡ, ਏ. ਟੀ. ਐੱਮ. ਕਾਰਡ ਬਦਲ ਕੇ ਧੋਖਾਧੜੀ ਕਰਨ ਦੇ ਕਈ ਮਾਮਲੇ ਤੁਸੀਂ ਸੁਣੇ ਹੋਣਗੇ ਪਰ ਪਟਿਆਲਾ ਪੁਲਸ ਦੇ ਕੋਲ ਅਨੋਖੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਖੁਦ ਪੁਲਸ ਵੀ ਹੈਰਾਨ ਹੈ। ਇਥੇ ਮਹੀਨਿਆਂ ਤੱਕ ਏ. ਟੀ. ਐੱਮ. ਤੋਂ ਹੀ ਠੱਗੀ ਕੀਤੀ ਜਾਂਦੀ ਰਹੀ। 

ਇੰਝ ਕਰਦੇ ਨੇ ਮੁਲਜ਼ਮ ਠੱਗੀ 
ਮੁਲਜ਼ਮ ਏ. ਟੀ. ਐੱਮ. ਮਸ਼ੀਨ 'ਚ ਪਹਿਲਾਂ ਕਾਰਡ ਸਵਾਈਪ ਕਰਦੇ, ਫਿਰ ਪਿਨਕੋਡ ਅਤੇ ਅਮਾਊਂਟ ਭਰਦੇ। ਜਦੋਂ ਏ. ਟੀ. ਐੱਮ. 10 ਸੈਕਿੰਡ ਦਾ ਸਮਾਂ ਪ੍ਰੋਸੈਸਿੰਗ 'ਚ ਲੈਂਦਾ ਤਾਂ ਉਹ ਏ. ਟੀ. ਐੱਮ. ਦੀ ਬਾਹਰੀ ਤਾਰਅਤੇ ਮਸ਼ੀਨ ਨੂੰ ਹਿਲਾਉਂਦੇ ਰਹਿੰਦੇ ਸਨ। ਇਸ ਨਾਲ ਉਨ੍ਹਾਂ ਦੇ ਅਕਾਊਂਟ 'ਚੋਂ ਕੋਈ ਪੈਸਾ ਨਹੀਂ ਕੱਟਦਾ ਅਤੇ ਟਰਾਂਜ਼ੈਕਸ਼ਨ ਵੀ ਕੈਂਸਲ ਹੋ ਜਾਂਦੀਆਂ ਸਨ ਪਰ ਏ. ਟੀ. ਐੱਮ. 'ਚੋਂ ਪੈਸੇ ਬਾਹਰ ਆ ਜਾਂਦੇ ਸਨ। ਇਸ ਅਨੋਖੀ ਠੱਗੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਵੀ ਹੈਰਾਨ ਹੈ ਪਰ ਜਦੋਂ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਠੱਗਾਂ ਨੇ ਅਜਿਹਾ ਕਰਕੇ ਇਕ ਸਾਲ 'ਚ ਵੱਖ-ਵੱਖ ਏ. ਟੀ. ਐੱਮ. 'ਚੋਂ 35 ਲੱਖ ਰੁਪਏ ਕੱਢਵਾਏ ਹਨ। ਇਹ ਫਰਜ਼ੀਵਾੜਾ ਐੱਸ. ਬੀ. ਆਈ. ਦੇ ਏ. ਟੀ. ਐੱਮ. 'ਚ 2018-19 ਦੌਰਾਨ ਹੋਇਆ। ਜੁਲਾਈ 2019 'ਚ ਪੁਲਸ ਦੇ ਕੋਲ ਸ਼ਿਕਾਇਤ ਪਹੁੰਚੀ ਅਤੇ ਬਰੀਕੀ ਨਾਲ ਸਾਰੇ ਮਾਮਲੇ ਨੂੰ ਸਮਝਣ ਤੋਂ ਬਾਅਦ ਇਸ ਠੱਗੀ ਦਾ ਖੁਲਾਸਾ ਹੋਇਆ। 
ਥਾਣਾ ਕੋਤਵਾਲੀ ਦੇ ਇੰਚਾਰਜ ਸੁਖਦੇਵ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਹੋਵੇਗਾ। ਬੈਂਕ ਮੈਨੇਜਰ ਬਿਕਰਮਜੀਤ ਸਿੰਘ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਹੈ। 

ਉੱਤਰ ਪ੍ਰਦੇਸ਼ ਦਾ ਸੀ ਬੈਂਕ ਖਾਤਾਧਾਰਕ, ਪਟਿਆਲਾ 'ਚ ਕੀਤੀਆਂ ਵਾਰਦਾਤਾਂ 
ਪੁਲਸ ਅਨੁਸਾਰ ਇਹ ਸਾਰੀ ਠੱਗੀ ਇਕ ਹੀ ਵਿਅਕਤੀ ਵੱਲੋਂ ਕੀਤੀ ਗਈ ਹੈ ਪਰ ਉਸ ਦੇ ਨਾਲ ਕਈ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਹਨ। ਮੁੱਖ ਮੁਲਜ਼ਮ ਉੱਤਰ ਪ੍ਰਦੇਸ਼ ਦੇ ਬੈਂਕ ਦਾ ਖਾਤਾਧਾਰਕ ਸੀ। ਉਸ ਦੀ ਪਛਾਣ ਵਿਸ਼ਾਲ ਸਿੰਘ ਵਾਸੀ ਫੈਜ਼ਾਬਾਦ ਵਜੋ ਹੋਈ ਹੈ। ਕੈਸ਼ ਕੱਢਣ ਦੀਆਂ ਸਾਰੀਆਂ ਵਾਰਦਾਤਾਂ ਪਟਿਆਲਾ ਜ਼ਿਲੇ ਦੇ ਵੱਖ-ਵੱਖ ਏ. ਟੀ. ਐੱਮ. 'ਚੋਂ ਕੀਤੀਆਂ ਗਈਆਂ ਹਨ। 

ਆਮ ਇਨਸਾਨ ਲਈ ਅਜਿਹਾ ਕਰ ਪਾਉਣਾ ਮੁਸ਼ਕਿਲ 
ਮੁਲਜ਼ਮ ਨੂੰ ਪਤਾ ਸੀ ਕਿ ਜਦੋਂ ਮਸ਼ੀਨ ਪ੍ਰੋਸੈਸਿੰਗ ਦਾ ਸਮÎਾਂ ਲੈਂਦੀ ਹੈ ਤਾਂ ਕਿਹੜੀ ਤਾਰ ਅਤੇ ਮਸ਼ੀਨ ਨੂੰ ਕਿੰਝ ਹਿਲਾਉਣਾ ਹੈ, ਜਿਸ ਨਾਲ ਖਾਤੇ 'ਚੋਂ ਪੈਸੇ ਨਹੀਂ ਕੱਟਦੇ ਸਨ ਅਤੇ ਕੈਸ਼ ਨਿਕਲ ਜਾਂਦਾ ਹੈ। ਆਮ ਵਿਅਕਤੀ ਲਈ ਅਜਿਹਾ ਕਰ ਪਾਉਣਾ ਮੁਸ਼ਕਿਲ ਹੈ। ਪੁਲਸ ਅਨੁਸਾਰ ਮੁਲਜ਼ਮ ਮਸ਼ੀਨ ਬਣਾਉਣ ਦਾ ਮਾਹਿਰ ਹੋ ਸਕਦਾ ਹੈ ਜਾਂ ਉਸ ਨੇ ਉਸ ਕੰਪਨੀ 'ਚ ਕੰਮ ਕੀਤਾ ਹੋਵੇਗਾ, ਜਿਸ ਕਰਕੇ ਹੀ ਉਸ ਨੂੰ ਤਕਨੀਕ ਦਾ ਪਤਾ ਹੈ।


shivani attri

Content Editor

Related News