ਮਕਾਨ ਵੇਚਣ ਦੇ ਨਾਂ ''ਤੇ ਕੀਤੀ ਠੱਗੀ
Saturday, Apr 28, 2018 - 01:01 AM (IST)

ਫਿਰੋਜ਼ਪੁਰ(ਮਲਹੋਤਰਾ)—ਮਕਾਨ ਵੇਚਣ ਦੇ ਨਾਂ 'ਤੇ ਇਕ ਵਿਅਕਤੀ ਤੋਂ 1 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੁੱਲਗੜ੍ਹੀ ਦੇ ਹੈੱਡ ਕਾਂਸਟੇਬਲ ਤਲਵਿੰਦਰ ਸਿੰਘ ਨੇ ਦੱਸਿਆ ਕਿ ਆਨੰਦ ਐਵੇਨਿਊ ਵਾਸੀ ਅੰਮ੍ਰਿਤਪਾਲ ਸਿੰਘ ਨੇ ਸ਼ਿਕਾਇਤ ਦੇ ਕੇ ਦੱਸਿਆ ਕਿ ਉਸਨੇ ਪ੍ਰਤਾਪ ਨਗਰ ਵਿਚ ਰਣਜੀਤ ਸਿੰਘ ਪੁੱਤਰ ਪੂਰਨ ਸਿੰਘ ਨਾਲ 8 ਮਰਲੇ ਦਾ ਮਕਾਨ ਖਰੀਦਣ ਦਾ ਸੌਦਾ ਤਹਿ ਕੀਤਾ ਅਤੇ ਬਤੌਰ ਬਿਆਨਾ 1 ਲੱਖ ਰੁਪਏ ਉਸ ਨੂੰ ਦਿੱਤੇ। ਬਾਅਦ ਵਿਚ ਉਸ ਨੂੰ ਪਤਾ ਚੱਲਿਆ ਕਿ ਜਿਸ 12 ਮਰਲੇ ਮਕਾਨ 'ਚੋਂ 8 ਮਰਲੇ ਦਾ ਸੌਦਾ ਰਣਜੀਤ ਸਿੰਘ ਨੇ ਉਸ ਨਾਲ ਕੀਤਾ ਹੈ, ਉਹ ਉਸਦਾ ਹੈ ਹੀ ਨਹੀਂ। ਇੰਨਾ ਹੀ ਨਹੀਂ, ਬਿਆਨਾ ਰਾਸ਼ੀ ਲੈਣ ਤੋਂ ਬਾਅਦ ਰਣਜੀਤ ਸਿੰਘ, ਉਸਦੀ ਮਾਂ ਬਲਵਿੰਦਰ ਕੌਰ, ਪਤਨੀ ਕਮਲਜੀਤ ਕੌਰ ਨੇ ਤਾਲੇ ਤੋੜ ਕੇ ਉਕਤ ਮਕਾਨ 'ਤੇ ਕਬਜ਼ਾ ਕਰ ਲਿਆ ਤੇ ਉਸ ਨਾਲ 1 ਲੱਖ ਰੁਪਏ ਦੀ ਠੱਗੀ ਕੀਤੀ। ਹੈੱਡ ਕਾਂਸਟੇਬਲ ਨੇ ਦੱਸਿਆ ਕਿ ਪਰਚਾ ਦਰਜ ਕਰਨ ਤੋਂ ਬਾਅਦ ਜਾਂਚ ਜਾਰੀ ਹੈ।