ਗਊ ਮਾਸ ਵੇਚਣ ਦਾ ਮਾਮਲਾ, ਮਾਂ-ਪੁੱਤਰ ਖ਼ਿਲਾਫ਼ ਮਾਮਲਾ ਦਰਜ

Saturday, Aug 09, 2025 - 01:55 PM (IST)

ਗਊ ਮਾਸ ਵੇਚਣ ਦਾ ਮਾਮਲਾ, ਮਾਂ-ਪੁੱਤਰ ਖ਼ਿਲਾਫ਼ ਮਾਮਲਾ ਦਰਜ

ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-26 ਥਾਣੇ ਦੀ ਪੁਲਸ ਨੇ ਸੈਕਟਰ-27 ’ਚ ਗਊ ਮਾਸ ਮਿਲਣ ਦੇ ਮਾਮਲੇ ’ਚ ਕਾਨੂੰਨੀ ਕਾਰਵਾਈ ਕਰਦਿਆਂ ਮਾਂ-ਪੁੱਤਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਗਊ ਮਾਸ ਮਿਲਣ ਦੀ ਖ਼ਬਰ ਸੁਣਦਿਆਂ ਹੀ ਕੁੱਝ ਹੀ ਸਮੇਂ ’ਚ ਸੈਕਟਰ-27 ਦੇ ਉਕਤ ਸਰਕਾਰੀ ਘਰ ਦੇ ਬਾਹਰ ਲੋਕਾਂ ਅਤੇ ਭਾਜਪਾ ਆਗੂਆਂ ਸਮੇਤ ਹਿੰਦੂ ਸੰਗਠਨਾਂ ਦੀ ਭੀੜ ਇਕੱਠੀ ਹੋ ਗਈ। ਮਾਮਲੇ ਦੀ ਗੰਭੀਰਤਾ 'ਤੇ ਸਾਉਣ ਦੇ ਪਵਿੱਤਰ ਮਹੀਨੇ ’ਚ ਗਊ ਮਾਸ ਦੀ ਬਰਾਮਦਗੀ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ, ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਇਕ ਨੌਜਵਾਨ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ।

ਪੁਲਸ ਨੇ ਮੌਕੇ ਤੋਂ ਮਾਸ ਬਰਾਮਦ ਕਰ ਫਾਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਭਾਜਪਾ ਆਗੂ ਰਵੀ ਰਾਵਤ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਇਸ ਘਰ ’ਚ ਗਊ ਮਾਸ ਦੀ ਗੈਰ-ਕਾਨੂੰਨੀ ਵਿਕਰੀ ਬਾਰੇ ਜਾਣਕਾਰੀ ਮਿਲ ਰਹੀ ਸੀ। ਸੱਚਾਈ ਜਾਣਨ ਲਈ ਮੋਹਿਤ ਸ਼ਰਮਾ ਨੂੰ ਗਾਹਕ ਵਜੋਂ ਭੇਜਿਆ ਗਿਆ ਤੇ 500 ਰੁਪਏ ’ਚ ਮੀਟ ਵੇਚਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਬਾਅਦ ਰਵੀ ਰਾਵਤ ਨੇ ਕਾਰਕੁਨ ਮੋਹਿਤ ਸ਼ਰਮਾ ਨਾਲ ਮਿਲ ਕੇ ਮੁਲਜ਼ਮ ਸ਼ਾਹਿਦ ਖਾਨ ਉਰਫ਼ ਹੰਸ ਅਤੇ ਉਸ ਦੀ ਮਾਂ ਤਾਜ ਆਲਮ ਨੂੰ ਕਥਿਤ ਤੌਰ ’ਤੇ ਗਊ ਮਾਸ ਵੇਚਦੇ ਹੋਏ ਫੜ ਲਿਆ। ਇਸ ਤੋਂ ਬਾਅਦ ਸੈਕਟਰ-26 ਥਾਣੇ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਫਾਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਮੀਟ ਦੀ ਪ੍ਰਕਿਰਤੀ ਦੀ ਪੁਸ਼ਟੀ ਕਰਨ ਤੋਂ ਬਾਅਦ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News