ਵੱਡੀ ਕਾਰਵਾਈ! ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲਾ SBI ਦਾ ਮੁਲਾਜ਼ਮ ਗ੍ਰਿਫ਼ਤਾਰ
Wednesday, Jul 30, 2025 - 08:53 PM (IST)

ਵੈੱਬ ਡੈਸਕ : ਫਰੀਦਕੋਟ ਵਿਚ ਹੋਏ ਬਹੁ-ਕਰੋੜੀ ਘਪਲੇ ਵਿਚ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਸ ਨੇ ਇਸ ਘਪਲੇ ਦੇ ਮੁੱਖ ਦੋਸ਼ੀ ਅਮਿਤ ਢੀਂਗਰਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸ ਦਈਏ ਕਿ ਫਰੀਦਕੋਟ ਦੇ ਕਸਬਾ ਸਾਦਿਕ ਦੀ SBI ਦੀ ਬੈਂਕ ਬ੍ਰਾਂਚ ਦੇ ਕੈਸ਼ੀਅਰ ਅਮਿਤ ਢੀਂਗੜਾ ਵੱਲੋਂ ਲੋਕਾਂ ਦੇ ਖਾਤਿਆਂ ਨਾਲ ਛੇੜਛਾੜ ਕਰ ਕਰੋੜਾਂ ਰੁਪਏ ਦੀ ਹੇਰਾਫੇਰੀ ਕੀਤੀ ਸੀ। ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਅਮਿਤ ਫਰਾਰ ਚੱਲ ਰਿਹਾ ਸੀ। ਉਥੇ ਹੀ ਉਸਦੀ ਪਤਨੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੋਇਆ ਸੀ ਕਿਉਂਕਿ ਉਸਦੀ ਪਤਨੀ ਦੇ ਖਾਤੇ 'ਚ ਵੀ ਕਰੋੜਾਂ ਰੁਪਏ ਦੀ ਟਰਾਜੈਕਸ਼ਨ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e