ਕੈਨੇਡਾ ਦੇ ਸਰਕਾਰੀ ਕਾਲਜ ''ਚ ਦਾਖ਼ਲੇ ਦੇ ਨਾਂ ''ਤੇ ਮਾਰੀ 20.50 ਲੱਖ ਦੀ ਠੱਗੀ, ਕੇਸ ਦਰਜ
Wednesday, Aug 13, 2025 - 09:19 AM (IST)

ਲੁਧਿਆਣਾ (ਰਾਮ) : ਕੈਨੇਡਾ ਵਿੱਚ ਦਾਖਲੇ ਦੇ ਨਾਂ 'ਤੇ 20.50 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਜੀਤ ਸਿੰਘ ਵਾਸੀ ਸ਼ਿਵਾਲਾ ਰੋਡ ਥਾਣਾ ਡਿਵੀਜ਼ਨ ਨੰਬਰ 3 ਵਜੋਂ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ! ਹਾਦਸੇ ਮਗਰੋਂ ਤੜਫਦਾ ਰਿਹਾ ਟਿੱਪਰ ਦਾ ਡਰਾਈਵਰ ਤੇ ਲੋਕ ਬਣਾਉਂਦੇ ਰਹੇ ਵੀਡੀਓ
ਸ਼ਿਕਾਇਤ ਵਿੱਚ ਜਸਪਾਲ ਕੌਰ ਵਾਸੀ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਨੇ ਉਸਦੀ ਨੂੰਹ ਸੁਖਦੀਪ ਕੌਰ ਨੂੰ ਕੈਨੇਡਾ ਦੇ ਸਰਕਾਰੀ ਕਾਲਜ ਵਿੱਚ ਦਾਖਲਾ ਦਿਵਾਉਣ ਦਾ ਵਾਅਦਾ ਕਰਕੇ ਧੋਖਾ ਦਿੱਤਾ। ਬਦਲੇ ਵਿੱਚ ਦੋਸ਼ੀ ਨੇ 20 ਲੱਖ 50 ਹਜ਼ਾਰ ਰੁਪਏ ਦੀ ਰਕਮ ਲਈ, ਪਰ ਉਸ ਨੂੰ ਇੱਕ ਨਿੱਜੀ ਕਾਲਜ ਵਿੱਚ ਦਾਖਲਾ ਦਿਵਾਇਆ। ਸ਼ਿਕਾਇਤ ਅਨੁਸਾਰ ਬਾਅਦ ਵਿੱਚ ਪੀੜਤਾ ਦੀ ਨੂੰਹ ਨੇ ਕਿਸੇ ਹੋਰ ਕਾਲਜ ਵਿੱਚ ਦਾਖਲਾ ਲੈ ਲਿਆ, ਜਿਸ ਤੋਂ ਬਾਅਦ ਦੋਸ਼ੀ ਨੇ ਸਿਰਫ਼ ਇੱਕ ਸਮੈਸਟਰ ਦੀ ਫੀਸ 5,38,000 ਰੁਪਏ ਕਾਲਜ ਵਿੱਚ ਜਮ੍ਹਾਂ ਕਰਵਾਈ ਅਤੇ ਬਾਕੀ ਫੀਸਾਂ ਨਾ ਦੇ ਕੇ ਧੋਖਾਧੜੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8