2.5 ਕਰੋੜ ਦੀ ਠੱਗੀ ਮਾਮਲੇ ’ਚ ਮੁਲਜ਼ਮ ਨੇ ਦਾਇਰ ਕੀਤੀ ਜ਼ਮਾਨਤ ਅਰਜ਼ੀ
Thursday, Jul 31, 2025 - 11:44 AM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਚੰਡੀਗੜ੍ਹ ਦੀ ਸਾਬਕਾ ਮੁੱਖ ਆਰਕੀਟੈਕਟ ਤੇ ਸੈਕਟਰ-10 ਵਾਸੀ ਸੁਮਿਤ ਕੌਰ ਨੂੰ ਘਰ ’ਚ ਹੀ ਡਿਜੀਟਲ ਅਰੈਸਟ ਕਰਕੇ 2.5 ਕਰੋੜ ਰੁਪਏ ਦੀ ਸਾਈਬਰ ਠੱਗੀ ਕਰਨ ਵਾਲੇ ਮੁਲਜ਼ਮਾਂ ’ਚੋਂ ਇਕ ਮੁਹੰਮਦ ਅਜੀਤ ਉੱਲਾਹ ਨੇ ਜ਼ਿਲ੍ਹਾ ਅਦਾਲਤ ’ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ’ਤੇ ਬੁੱਧਵਾਰ ਨੂੰ ਹੋਈ ਸੁਣਵਾਈ ਤੋਂ ਬਾਅਦ ਨੋਟਿਸ ਜਾਰੀ ਕਰਕੇ ਪਟੀਸ਼ਨ ’ਤੇ ਜਵਾਬ ਮੰਗਿਆ ਹੈ। ਜ਼ਮਾਨਤ ਪਟੀਸ਼ਨ ’ਤੇ ਵੀਰਵਾਰ ਨੂੰ ਸੁਣਵਾਈ ਹੋਵੇਗੀ।
ਮੁਲਜ਼ਮ ਦੇ ਵਕੀਲ ਨੇ ਕਿਹਾ ਕਿ ਉਹ ਇਸ ਪੂਰੀ ਜਾਲਸਾਜ਼ੀ ਦੀ ਘਟਨਾ ਤੋਂ ਅਣਜਾਣ ਸੀ। ਉਸਦਾ ਇਸ ਧੋਖਾਧੜੀ ਨਾਲ ਕੋਈ ਲੈਣਾ-ਦੇਣਾ ਨਹੀਂ। ਪੁਲਸ ਨੇ ਠੱਗੀ ਦੇ ਮਾਮਲੇ ’ਚ ਪਟੀਸ਼ਨਕਰਤਾ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕੋਲੋਂ ਪੁਲਸ ਨੇ ਐਕਟਿਵ ਸਿਮ ਕਾਰਡਾਂ ਵਾਲੇ ਦਸ ਫੋਨ, 5 ਚੈੱਕ ਬੁੱਕ, 12 ਏ. ਟੀ. ਐੱਮ. ਕਾਰਡ, ਅੱਠ ਪਾਸਬੁੱਕ, ਟੈਬ ਤੇ ਲੈਪਟਾਪ ਬਰਾਮਦ ਕੀਤਾ ਸੀ।