ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਨੌਜਵਾਨ ਨਾਲ ਮਾਰੀ ਲੱਖਾਂ ਦੀ ਠੱਗੀ, 2 ਫਰਮਾਂ ਦੇ ਮਾਲਕਾਂ ਖ਼ਿਲਾਫ਼ FIR ਦਰਜ
Thursday, Aug 07, 2025 - 09:38 AM (IST)

ਲੁਧਿਆਣਾ (ਰਾਮ) : ਮਾਡਲ ਟਾਊਨ ਥਾਣੇ ’ਚ ਇਕ ਨੌਜਵਾਨ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਕੈਨੇਡਾ ਭੇਜਣ ਦਾ ਧੋਖਾ ਦਿੱਤਾ ਅਤੇ ਬਦਲੇ ’ਚ 2.5 ਲੱਖ ਰੁਪਏ ਲੈ ਲਏ। ਇਸ ਤੋਂ ਬਾਅਦ ਮੁਲਜ਼ਮ ਨੇ ਨਾ ਤਾਂ ਵੀਜ਼ੇ ਦਾ ਪ੍ਰਬੰਧ ਕੀਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮਾਡਲ ਟਾਊਨ ਥਾਣੇ ’ਚ ਕੇਸ ਦਰਜ ਕੀਤਾ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਮੁਲਜ਼ਮ ਦੀ ਪਛਾਣ ਸਪਾਈਸ ਇਮੀਗ੍ਰੇਸ਼ਨ ਕੰਸਲਟੈਂਸੀ/ਸਪੀਡ ਇਮੀਗ੍ਰੇਸ਼ਨ ਆਰ. ਐੱਸ. ਮਾਡਲ ਟਾਊਨ ਦੀ ਮਾਲਕਣ ਸ਼ਿਖਾ ਪਾਹਵਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਦੀ ਵੱਡੀ ਕਾਰਵਾਈ, 7 ਗੈਰ-ਕਾਨੂੰਨੀ ਇਮਾਰਤਾਂ ਨੂੰ ਕੀਤਾ ਸੀਲ
ਜਾਣਕਾਰੀ ਮੁਤਾਬਕ, ਸ਼ਿਕਾਇਤਕਰਤਾ ਜੁਗਰਾਜ ਸਿੰਘ ਨਿਵਾਸੀ ਗੋਲਫ ਐਵੇਨਿਊ ਹੰਬੜਾਂ ਰੋਡ ਪਿੰਡ ਬਾਰਨਹਾੜਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਸ਼ਿਖਾ ਪਾਹਵਾ ਨੇ ਉਸ ਨੂੰ ਕੈਨੇਡਾ ਭੇਜਣ ਦਾ ਵਾਅਦਾ ਕੀਤਾ ਸੀ। ਮੁਲਜ਼ਮ ਨੇ ਜੁਗਰਾਜ ਤੋਂ 2,50,000 ਰੁਪਏ ਦੀ ਰਕਮ ਲੈ ਲਈ ਅਤੇ ਧੋਖੇ ਨਾਲ ਵਿਦੇਸ਼ ਭੇਜ ਦਿੱਤਾ, ਜਿਸ ਨਾਲ ਉਸ ਨੂੰ ਵੱਡਾ ਨੁਕਸਾਨ ਹੋਇਆ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਕਿਸੇ ਵੀ ਇਮੀਗ੍ਰੇਸ਼ਨ ਏਜੰਟ ਦੀ ਚੰਗੀ ਤਰ੍ਹਾਂ ਜਾਂਚ ਕਰਨ ਅਤੇ ਸਿਰਫ ਲਾਇਸੈਂਸਸ਼ੁਦਾ ਏਜੰਟਾਂ ਨਾਲ ਹੀ ਸੰਪਰਕ ਕਰਨ।
ਫਿਲਹਾਲ ਪੁਲਸ ਨੇ ਕੇਸ ਦਰਜ ਕਰਕੇ ਮੁਲਜ਼ਮ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8