ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦੇ ਨਾਂ ''ਤੇ 10 ਲੱਖ ਦੀ ਠੱਗੀ

01/11/2018 5:15:37 AM

ਲੁਧਿਆਣਾ(ਪੰਕਜ)-ਸਪੇਨ ਲਿਜਾਣ ਦਾ ਵਾਅਦਾ ਕਰ ਕੇ ਵਿਆਹ ਕਰਵਾਉਣ ਅਤੇ 10 ਲੱਖ ਰੁਪਏ ਲੈਣ ਦੇ ਬਾਅਦ ਧੋਖਾ ਦੇਣ ਵਾਲੇ ਕਥਿਤ ਦੋਸ਼ੀ ਪਤੀ ਖਿਲਾਫ ਸ਼ਿਮਲਾਪੁਰੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਨਿਊ ਸ਼ਿਮਲਾਪੁਰੀ ਨਿਵਾਸੀ ਰੀਤੂ ਵਰਮਾ ਪੁੱਤਰੀ ਕੁਮਾਰ ਨੇ ਦੋਸ਼ ਲਾਇਆ ਕਿ ਵਿੱਕੀ ਪਾਲ ਪੁੱਤਰ ਮੀਤਪਾਲ, ਜੋ ਕਿ ਸਪੇਨ 'ਚ ਰਹਿੰਦਾ ਸੀ ਅਤੇ ਭਾਰਤ ਵਾਪਸ ਆ ਕੇ ਉਸ ਨੇ ਪੀੜਤਾ ਨਾਲ ਵਿਆਹ ਕਰਵਾ ਕੇ ਉਸ ਨੂੰ ਸਪੇਨ ਲਿਜਾਣ ਦਾ ਝਾਂਸਾ ਦੇ ਕੇ ਪਰਿਵਾਰ ਤੋਂ 10 ਲੱਖ ਰੁਪਏ ਲੈ ਲਏ। ਬਾਅਦ ਵਿਚ ਦੋਸ਼ੀ ਉਸ ਤੋਂ ਦੂਰੀ ਬਣਾਉਣ ਲੱਗ ਗਿਆ ਤੇ ਅਕਸਰ ਲੜਾਈ-ਝਗੜਾ ਕਰਨ ਲੱਗ ਪਿਆ। ਜਦ ਉਸ ਨੇ ਦੋਸ਼ੀ 'ਤੇ ਉਸ ਨੂੰ ਸਪੇਨ ਲਿਜਾਣ ਲਈ ਦਬਾਅ ਬਣਾਇਆ ਤਾਂ ਉਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। 


Related News