ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਕਰਨ ਦੇ ਦੋਸ਼ ’ਚ ਮਾਮਲਾ ਦਰਜ

Saturday, May 04, 2024 - 06:15 PM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਕਰਨ ਦੇ ਦੋਸ਼ ’ਚ ਮਾਮਲਾ ਦਰਜ

ਹੁਸ਼ਿਆਰਪੁਰ (ਰਾਕੇਸ਼)- ਥਾਣਾ ਸਦਰ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਕਰਨ ਦੇ ਦੋਸ਼ ’ਚ ਇਕ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। 16 ਮਾਰਚ 2024 ਨੂੰ ਅਸ਼ੋਕ ਕੁਮਾਰ ਪੁਤੱਰ ਹਰਬਿਲਾਸ ਵਾਸੀ ਮੁਹੱਲਾ ਰਵਿਦਾਸ ਨਗਰ ਨੇ ਐੱਸ. ਐੱਸ. ਪੀ. ਨੂੰ ਦਿੱਤੀ ਦਰਖ਼ਾਸਤ ’ਚ ਦੱਸਿਆ ਕਿ ਟ੍ਰੈਵਲ ਏਜੰਟ ਰਾਜੇਂਦਰ ਕੁਮਾਰ ਟੋਨੀ ਪੁੱਤਰ ਜੀਤ ਕੁਮਾਰ ਵਾਸੀ ਪਿੰਡ ਬੱਸੀ ਗੁਲਾਮ ਹੁਸੈਨ ਨੇ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਭਟੋ ਨੂੰ ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 4 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ। ਨਾ ਤਾਂ ਉਸ ਨੇ ਉਸ ਨੂੰ ਵਿਦੇਸ਼ ਭੇਜਿਆ, ਨਾ ਹੀ ਉਸ ਦੇ ਪੈਸੇ ਵਾਪਸ ਕੀਤੇ।

ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਜਲੰਧਰ ਸਥਿਤ ਦਫ਼ਤਰ 'ਚ ਹੋਈ ਚੋਰੀ
ਪੈਸੇ ਮੰਗਣ ’ਤੇ ਧਮਕੀਆਂ ਦਿੰਦਾ ਹੈ, ਜਿਸ ਦੀ ਜਾਂਚ ਡੀ. ਐੱਸ. ਪੀ. ਸਿਟੀ ਅਮਰਨਾਥ ਨੇ ਕੀਤੀ। ਜਿਨ੍ਹਾਂ ਨੇ ਆਪਣੀ ਜਾਂਚ ਰਿਪੋਰਟ ’ਚ ਉਕਤ ਟ੍ਰੈਵਲ ਏਜੰਸੀ ਨੂੰ ਦੋਸ਼ੀ ਪਾਇਆਤੇ ਆਪਣੀ ਜਾਂਚ ਰਿਪੋਰਟ ਯੋਗ ਕਾਰਵਾਈ ਲਈ ਐੱਸ. ਐੱਸ. ਪੀ. ਨੂੰ ਭੇਜੀ, ਜਿਨ੍ਹਾਂ ਨੇ ਰਿਪੋਰਟ ਤੋਂ ਸਹਿਮਤ ਹੁੰਦੇ ਹੋਏ ਮਾਮਲਾ ਦਰਜ ਕਰਨ ਲਈ ਕਿਹਾ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਭਵਾਨੀਗੜ੍ਹ 'ਚ ਅੱਗ ਨੇ ਮਚਾਇਆ ਤਾਂਡਵ, 400 ਏਕੜ ਨਾੜ ਸਮੇਤ 50 ਭੇਡਾਂ-ਬੱਕਰੀਆਂ ਜਿਊਂਦੇ ਸੜੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News