ਸ਼ਾਦੀਸ਼ੁਦਾ ਦੇ ਸਿਰ ਚੜ੍ਹਿਆ ਤਲਾਕਸ਼ੁਦਾ ਦਾ ਪਿਆਰ, ਪਤਨੀ ਤੇ ਬੱਚੇ ਛੱਡ ਕੇ ਭੱਜਿਆ

01/16/2018 7:42:11 AM

ਜਲੰਧਰ, (ਸ਼ੋਰੀ)— ਨਾਗਰਾ ਦੀ ਸ਼ਿਵ ਨਗਰ ਵਾਸੀ ਸ਼ਾਲੂ (25) ਦਾ ਪਤੀ ਗੌਤਮ ਇਕ ਤਲਾਕਸ਼ੁਦਾ ਔਰਤ ਨਾਲ ਕਿਤੇ ਭੱਜ ਗਿਆ, ਪ੍ਰੇਸ਼ਾਨ ਸ਼ਾਲੂ ਨੇ ਇਸ ਬਾਰੇ ਥਾਣਾ 1 ਦੀ ਪੁਲਸ ਨੂੰ ਸੂਚਨਾ ਦਿੱਤੀ ਅਤੇ ਮੰਗ ਕੀਤੀ ਗਈ ਕਿ ਉਸਦੇ ਪਤੀ ਨੂੰ ਪੁਲਸ ਲੱਭ ਕੇ ਉਸ ਕੋਲ ਪਹੁੰਚਾਵੇ। ਦੂਜੇ ਪਾਸੇ ਤਲਾਕਸ਼ੁਦਾ ਔਰਤ ਦੇ ਪਰਿਵਾਰ ਵਾਲਿਆਂ ਨੇ ਵੀ ਗੌਤਮ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦੇ ਕੇ ਕਿਹਾ ਕਿ ਉਨ੍ਹਾਂ ਦੀ ਰਿਸ਼ਤੇਦਾਰ ਔਰਤ ਨੂੰ ਗੌਤਮ ਤੋਂ ਵੱਖਰਾ ਕਰ ਵਾਪਸ ਉਨ੍ਹਾਂ ਕੋਲ ਭੇਜਿਆ ਜਾਵੇ। 
ਪੀੜਤ ਸ਼ਾਲੂ ਨੇ ਦੱਸਿਆ ਕਿ ਉਹ ਪਠਾਨਕੋਟ ਦੀ ਰਹਿਣ ਵਾਲੀ ਹੈ ਤੇ ਜਲੰਧਰ ਦੇ ਪ੍ਰੀਤ ਨਗਰ ਵਿਖੇ ਆਪਣੇ ਚਾਚੇ ਦੇ ਘਰ ਕਈ ਵਾਰ ਆਉਂਦੀ ਸੀ। ਇਸ ਦੌਰਾਨ ਗੌਤਮ ਉਸ ਨੂੰ ਮਿਲਿਆ ਤੇ ਦੋਵਾਂ 'ਚ ਨੇੜਤਾ ਵਧਣ ਲੱਗੀ। ਹੌਲੀ-ਹੌਲੀ ਪਿਆਰ ਵਧਿਆ ਤੇ ਦੋਵਾਂ ਨੇ ਵਿਆਹ ਕਰਾ ਲਿਆ। ਘਰ ਵਾਲੇ ਮੰਨਦੇ ਨਹੀਂ ਸਨ ਤਾਂ ਉਨ੍ਹਾਂ ਘਰੋਂ ਭੱਜ ਕੇ ਹਾਈਕੋਰਟ 'ਚ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਉਨ੍ਹਾਂ ਦੇ ਇਕ ਬੇਟਾ ਪੈਦਾ ਹੋਇਆ। ਵਿਆਹ ਨੂੰ ਕਰੀਬ 5 ਸਾਲ ਸਮਾਂ ਹੋ ਗਿਆ ਹੈ। ਬੀਤੀ 28 ਤਰੀਕ ਨੂੰ ਉਸਦਾ ਪਤੀ ਉਸ ਨੂੰ ਕਹਿਣ ਲੱਗਾ ਕਿ ਉਹ ਕਿਸੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਪੰਜਾਬ ਤੋਂ ਬਾਹਰ ਜਾ ਰਿਹਾ ਹੈ ਤੇ ਕੁੱਝ ਦਿਨਾਂ ਬਾਅਦ ਵਾਪਸ ਪਰਤੇਗਾ। ਉਸਦਾ ਪਤੀ ਆਪਣੀ ਭੈਣ ਕੋਲੋਂ ਸੋਨੇ ਦੀ ਚੇਨ ਵੀ ਇਹ ਕਹਿ ਕੇ ਲੈ ਗਿਆ ਕਿ ਉਸ ਨੇ ਵਿਆਹ 'ਚ ਪਾਉਣੀ ਹੈ।
ਉਸ ਤੋਂ ਬਾਅਦ ਉਸਦਾ ਪਤੀ ਘਰ ਵਾਪਸ ਨਹੀਂ ਆਇਆ, ਬਾਅਦ 'ਚ ਪਤਾ ਲੱਗਾ ਕਿ ਅੱਧਖੜ ਉਮਰ ਦੀ ਇਕ ਔਰਤ ਜੋ ਕਿ ਤਲਾਕਸ਼ੁਦਾ ਵੀ ਹੈ, ਉਸ ਦਾ ਪਤੀ ਉਸ ਔਰਤ ਨਾਲ ਕਿਤੇ ਭੱਜ ਗਿਆ ਹੈ, ਪੀੜਤ ਸ਼ਾਲੂ ਨੇ ਪੁਲਸ ਕਮਿਸ਼ਨਰ ਕੋਲ ਅਰਜੋਈ ਕੀਤੀ ਹੈ ਕਿ ਉਸ ਦੇ ਪਤੀ  ਨੂੰ ਲੱਭ ਕੇ ਉਸ ਨੂੰ ਵਾਪਸ ਦਿਵਾਇਆ ਜਾਵੇ। ਥਾਣਾ 1 'ਚ ਤਾਇਨਾਤ ਏ. ਐੱਸ. ਆਈ. ਤੇ ਜਾਂਚ ਅਧਿਕਾਰੀ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਉਸਦੇ ਪਤੀ ਨੂੰ ਲੱਭ ਰਹੀ ਹੈ। ਕਿੱਤੋਂ ਪਤਾ ਲੱਗਾ ਹੈ ਕਿ ਗੌਤਮ ਦੀ ਮੋਬਾਇਲ ਲੋਕੇਸ਼ਨ ਇੰਦੌਰ ਕੋਲ ਆਈ ਸੀ। ਪੁਲਸ ਉਸ ਨੂੰ ਲੱਭ ਰਹੀ ਹੈ। 


Related News