ਸਹੁਰੇ ਪਰਿਵਾਰ ਤੇ ਪਤਨੀ ਤੋਂ ਅੱਕੇ ਹੋਏ ਪਤੀ ਨੇ ਗਲ ਲਾਈ ਮੌਤ, ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ

Tuesday, Apr 14, 2026 - 11:45 AM (IST)

ਸਹੁਰੇ ਪਰਿਵਾਰ ਤੇ ਪਤਨੀ ਤੋਂ ਅੱਕੇ ਹੋਏ ਪਤੀ ਨੇ ਗਲ ਲਾਈ ਮੌਤ, ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ

ਧਾਰੀਵਾਲ (ਖੋਸਲਾ, ਬਲਬੀਰ): ਸਹੁਰਾ ਪਰਿਵਾਰ ਤੋਂ ਕਥਿਤ ਤੌਰ ’ਤੇ ਦੁਖੀ ਹੋ ਕੇ ਦੋ ਬੱਚਿਆਂ ਦੇ ਪਿਤਾ ਵੱਲੋਂ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧ ’ਚ ਥਾਣਾ ਧਾਰੀਵਾਲ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਸਮੇਤ ਤਿੰਨ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਰਣਜੀਤ ਕੌਰ ਪਤਨੀ ਸਵ. ਸ਼ਸ਼ੀ ਵਾਸੀ ਪੁਸ਼ਪਾ ਕਾਲੋਨੀ, ਫਤਿਹਨੰਗਲ ਨੇ ਦੱਸਿਆ ਕਿ ਉਸ ਦੇ ਮੁੰਡੇ ਵਿਜੇ ਕੁਮਾਰ ਦਾ ਵਿਆਹ ਹਰਜੀਤ ਕੌਰ ਪੁੱਤਰੀ ਤਰਸੇਮ ਸਿੰਘ ਵਾਸੀ ਭਰਥਵਾਲ ਨਾਲ ਹੋਇਆ ਸੀ, ਇਨ੍ਹਾਂ ਦੇ ਦੋ ਬੱਚੇ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ! ਬਦਲ ਸਕਦਾ ਮਿਜਾਜ਼, ਪੜ੍ਹੋ ਵਿਭਾਗ ਦੀ ਜਾਣਕਾਰੀ

ਪਤੀ-ਪਤਨੀ ਵਿਚਕਾਰ ਆਪਸੀ ਅਣਬਣ ਰਹਿਣ ਕਾਰਨ ਹਰਜੀਤ ਕੌਰ ਪਿਛਲੇ ਲਗਭਗ 2 ਸਾਲਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਰਣਜੀਤ ਕੌਰ ਨੇ ਦੱਸਿਆ ਕਿ ਉਸ ਦਾ ਮੁੰਡਾ ਵਿਜੇ ਕੁਮਾਰ ਕਈ ਵਾਰ ਆਪਣੀ ਪਤਨੀ ਨੂੰ ਲੈਣ ਲਈ ਸਹੁਰੇ ਘਰ ਗਿਆ ਪਰ ਉਸ ਦੇ ਸਹੁਰੇ ਤਰਸੇਮ ਸਿੰਘ, ਸਾਲੇ ਮਲਕੀਤ ਸਿੰਘ ਅਤੇ ਪਤਨੀ ਹਰਜੀਤ ਕੌਰ ਨੇ ਉਸ ਨਾਲ ਮਾੜਾ ਵਿਵਹਾਰ ਕਰ ਕੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ਦੇ ਸਕੂਲਾਂ ਨੂੰ ਬਣਿਆ ਜਾ ਰਿਹਾ ਨਿਸ਼ਾਨਾ, ਤਰਨਤਾਰਨ ਦੇ ਇਸ ਸਕੂਲ 'ਚ...

ਸਹੁਰਾ ਪਰਿਵਾਰ ਦੇ ਇਸ ਵਤੀਰੇ ਤੋਂ ਦੁਖੀ ਹੋ ਕੇ ਵਿਜੇ ਕੁਮਾਰ ਨੇ ਸਲਫਾਸ ਨਿਗਲ ਲਈ, ਜਿਸਨੂੰ ਗੰਭੀਰ ਹਾਲਤ ’ਚ ਧਾਰੀਵਾਲ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਤਰਸੇਮ ਸਿੰਘ, ਮਲਕੀਤ ਸਿੰਘ ਅਤੇ ਹਰਜੀਤ ਕੌਰ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸ਼ਿਮਲਾ ਵਰਗਾ ਨਜ਼ਾਰਾ, 80 ਤੋਂ ਵੀ ਹੇਠਾਂ ਆਇਆ AQI, ਨਜ਼ਰ ਆ ਰਹੀਆਂ ਪਹਾੜੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News