ਤਮਾਸ਼ੇ ''ਚ ਬਦਲਿਆ ਪਤਨੀ ਦਾ ਅੰਤਿਮ ਸਸਕਾਰ! ਸਾਲਿਆਂ ਨੇ ਕੁੱਟਿਆ ਜੀਜਾ, ਪੜ੍ਹੋ ਪੂਰਾ ਮਾਮਲਾ
Saturday, Apr 18, 2026 - 10:40 AM (IST)
ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਇੰਦਰਾ ਨਗਰੀ ਨੇੜੇ ਸਥਿਤ ਮੁੱਖ ਸ਼ਿਵਪੁਰੀ ’ਚ ਉਸ ਸਮੇਂ ਪੁਲਸ ਨੂੰ ਖ਼ੁਦ ਇਕ ਮ੍ਰਿਤਕਾ ਦਾ ਸੰਸਕਾਰ ਕਰਨਾ ਪਿਆ, ਜਦੋਂ ਮ੍ਰਿਤਕਾ ਦੇ ਪਤੀ ਨੂੰ ਉਸ ਦੇ ਹੀ ਸਾਲਿਆਂ ਨੇ ਅੰਤਿਮ ਸਸਕਾਰ ਸਮੇਂ ਬੁਰੀ ਤਰ੍ਹਾਂ ਕੁੱਟ ਦਿੱਤਾ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਅੰਤਿਮ ਸਸਕਾਰ ਕਰਨ ਲਈ ਪਹੁੰਚੀ ਪੁਲਸ ਨੇ ਮ੍ਰਿਤਕਾ ਦੇ ਭਰਾਵਾਂ ਅਤੇ ਪੇਕੇ ਵਾਲਿਆਂ ਨੂੰ ਜੰਮ ਕੇ ਕੋਸਿਆ। ਇਸ ਕਾਰਨ ਅੰਤਿਮ ਸਸਕਾਰ ਤਮਾਸ਼ੇ ’ਚ ਬਦਲ ਗਿਆ। ਮ੍ਰਿਤਕਾ ਦੇ ਜ਼ਖਮੀ ਪਤੀ ਨੇ ਪੁਲਸ ਪ੍ਰਸ਼ਾਸਨ ਤੋਂ ਆਪਣੇ ਹੀ ਸਾਲਿਆਂ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਮੀਂਹ, ਤੂਫ਼ਾਨ ਤੇ ਬਿਜਲੀ ਡਿੱਗਣ ਦਾ ਅਲਰਟ, ਇਨ੍ਹਾਂ 7 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ
ਹਸਪਤਾਲ ’ਚ ਜ਼ੇਰੇ ਇਲਾਜ ਸੋਨੂੰ ਵਾਸੀ ਦਸਮੇਸ਼ ਨਗਰ ਨੇ ਦੱਸਿਆ ਕਿ ਉਸ ਦੀ ਪਤਨੀ ਖੁਸ਼ਬੂ ਕਰੀਬ ਚਾਰ ਮਹੀਨੇ ਪਹਿਲਾਂ ਪੌੜੀਆਂ ਤੋਂ ਡਿੱਗ ਕੇ ਜ਼ਖਮੀ ਹੋ ਗਈ ਸੀ ਅਤੇ ਉਸ ਨੂੰ ਟੀ. ਬੀ. ਵੀ ਹੋ ਗਿਆ ਸੀ। ਜਿਸ ’ਤੇ ਉਹ ਖ਼ੁਦ ਹੀ ਆਪਣੇ ਦੋ ਬੱਚਿਆਂ ਨੂੰ ਪਾਲਦੇ ਹੋਏ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਦਰ-ਦਰ ਭਟਕਦਾ ਰਿਹਾ। ਉਸ ਨੇ ਕਰਜ਼ਾ ਵੀ ਲਿਆ ਅਤੇ ਆਪਣੀ ਪਤਨੀ ਦੇ ਇਲਾਜ ਲਈ ਹਜ਼ਾਰਾਂ ਰੁਪਏ ਖ਼ਰਚ ਕੀਤੇ। ਜਦੋਂ ਉਸ ਨੇ ਆਪਣੇ 9 ਸਾਲਿਆਂ ਤੋਂ ਮਦਦ ਮੰਗੀ ਤਾਂ ਕਿਸੇ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ ਅਤੇ ਬੀਤੇ ਦਿਨੀਂ ਜਦੋਂ ਉਸ ਦੀ ਪਤਨੀ ਦੀ ਮੌਤ ਹੋ ਗਈ ਤਾਂ ਉਹ ਉਸ ’ਤੇ ਪਰਚਾ ਕਰਵਾਉਣ ਦੇ ਇਰਾਦੇ ਨਾਲ ਇੱਥੇ ਆ ਗਏ ਤਾਂ ਕਿ ਉਸ ਨੂੰ ਦਬਾ ਕੇ ਉਸ ਕੋਲੋਂ ਪੈਸੇ ਵਸੂਲ ਸਕਣ।
ਉਸ ਨੇ ਕਿਹਾ ਕਿ ਉਸ ਦਾ ਪੂਰਾ ਆਂਢ-ਗੁਆਂਢ ਉਸ ਦੀ ਪਤਨੀ ਦੇ ਇਲਾਜ ਲਈ ਕੀਤੇ ਗਏ ਯਤਨਾਂ ਦਾ ਗਵਾਹ ਹੈ, ਇਸੇ ਕਰ ਕੇ ਪੁਲਸ ਨੇ ਉਸ ਦੇ ਸਹੁਰਿਆਂ ਨੂੰ ਨਜ਼ਰ-ਅੰਦਾਜ਼ ਕਰ ਕੇ ਲਾਸ਼ ਨੂੰ ਸਸਕਾਰ ਲਈ ਉਸ ਦੇ ਹਵਾਲੇ ਕਰ ਦਿੱਤਾ। ਬੀਤੀ ਸ਼ਾਮ ਜਦੋਂ ਉਹ ਆਪਣੀ ਪਤਨੀ ਦਾ ਅੰਤਿਮ ਸਸਕਾਰ ਕਰਵਾ ਰਿਹਾ ਸੀ ਤਾਂ ਉਸ ਦੇ ਸਾਲਿਆਂ ਨੇ ਉਸ ਦੀ ਪਤਨੀ ਦੀ ਲਾਸ਼ ਨੂੰ ਲੈ ਜਾਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਸ ਦੇ ਸਾਲਿਆਂ ਨੇ ਉਸ ਨੂੰ ਸ਼ਿਵਪੁਰੀ ’ਚ ਹੀ ਕੁੱਟਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਨੇੜਲੇ ਨਿਵਾਸੀਆਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਥਾਣਾ ਇੰਚਾਰਜ ਮਨਿੰਦਰ ਸਿੰਘ ਖ਼ੁਦ ਪੁਲਸ ਟੀਮ ਨਾਲ ਹਸਪਤਾਲ ਪਹੁੰਚੇ ਅਤੇ ਮ੍ਰਿਤਕ ਦਾ ਅੰਤਿਮ ਸਸਕਾਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
