ਮੋਹਾਲੀ ''ਚ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ, ਮੌਕੇ ''ਤੇ ਪੁੱਜ ਗਈ ਪਤਨੀ ਤੇ ਫਿਰ...
Thursday, Apr 09, 2026 - 03:59 PM (IST)
ਮੋਹਾਲੀ (ਵੈੱਬ ਡੈਸਕ, ਕੁਲਦੀਪ) : ਮੋਹਾਲੀ ਦੇ ਪਿੰਡ ਝਾਮਪੁਰ 'ਚ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਬੇਰਿਹਮੀ ਨਾਲ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਥਾਨਕ ਦੁਕਾਨਦਾਰਾਂ ਨੇ ਉਕਤ ਨੌਜਵਾਨ 'ਤੇ ਚੋਰੀ ਦਾ ਦੋਸ਼ ਲਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਹਿਲਾਂ ਵੀ 2 ਵਾਰ ਇਕ ਦੁਕਾਨ ਤੋਂ ਆਟੇ ਦੀਆਂ ਥੈਲੀਆਂ ਚੋਰੀ ਕਰ ਚੁੱਕਾ ਸੀ।
ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਤਹਿਸੀਲਾਂ ਰਹਿਣਗੀਆਂ ਬੰਦ! ਪਟਵਾਰੀਆਂ ਨੇ ਦਿੱਤੀ ਵੱਡੀ ਚਿਤਾਵਨੀ
ਇਸ ਤੋਂ ਬਾਅਦ ਵੀ ਉਸ ਨੇ ਆਟੇ ਦੀਆਂ ਥੈਲੀਆਂ ਚੋਰੀ ਕੀਤੀਆਂ। ਇਸ ਘਟਨਾ ਦੌਰਾਨ ਲੋਕਾਂ ਨੇ ਉਸ ਨੂੰ ਫੜ੍ਹ ਲਿਆ ਅਤੇ ਖੰਭੇ ਨਾਲ ਬੰਨ੍ਹ ਦਿੱਤਾ। ਜਦੋਂ ਉਸ ਨੂੰ ਬੰਨ੍ਹ ਕੇ ਕੁੱਟਿਆ ਜਾ ਰਿਹਾ ਸੀ ਤਾਂ ਉਸ ਦੀ ਪਤਨੀ ਅਤੇ ਬੱਚੇ ਉੱਥੇ ਪਹੁੰਚ ਗਏ ਅਤੇ ਪਤਨੀ ਨੇ ਆਪਣੇ ਪਤੀ ਲਈ ਲੋਕਾਂ ਕੋਲੋਂ ਮੁਆਫ਼ੀ ਮੰਗੀ।
ਉਸ ਨੇ ਦੱਸਿਆ ਕਿ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਹੈ ਪਰ ਉਸ ਨੇ ਜਿਹੜੀ ਆਟੇ ਦੀ ਚੋਰੀ ਕੀਤੀ ਹੈ, ਉਹ ਇਸ ਲਈ ਕੀਤੀ ਕਿਉਂਕਿ ਘਰ 'ਚ ਆਟਾ ਖ਼ਤਮ ਹੋ ਗਿਆ ਸੀ ਅਤੇ ਬੱਚੇ ਭੁੱਖੇ ਸਨ। ਇਸ ਤੋਂ ਬਾਅਦ ਲੋਕਾਂ ਨੇ ਚਿਤਾਵਨੀ ਦੇ ਕੇ ਨੌਜਵਾਨ ਨੂੰ ਛੱਡ ਦਿੱਤਾ ਅਤੇ ਕਿਹਾ ਕਿ ਜੇਕਰ ਦੁਬਾਰਾ ਉਸ ਨੇ ਅਜਿਹੀ ਹਰਕਤ ਕੀਤੀ ਤਾਂ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
