ਸ਼ਰਮਸਾਰ ਪੰਜਾਬ! 8 ਸਾਲਾ ਬੱਚੇ ਨੂੰ ਅਸ਼ਲੀਲ ਵੀਡੀਓ ਦਿਖਾ ਕੇ...

Saturday, Apr 11, 2026 - 11:42 AM (IST)

ਸ਼ਰਮਸਾਰ ਪੰਜਾਬ! 8 ਸਾਲਾ ਬੱਚੇ ਨੂੰ ਅਸ਼ਲੀਲ ਵੀਡੀਓ ਦਿਖਾ ਕੇ...

ਤਪਾ ਮੰਡੀ (ਸ਼ਾਮ, ਗਰਗ, ਜਲਪੋਤ, ਗੋਇਲ)- ਸਥਾਨਕ ਮੰਡੀ ’ਚ ਇਕ ਨੌਜਵਾਨ ਵੱਲੋਂ 8 ਸਾਲਾ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੇ ਦੀ ਮਾਂ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ 29 ਮਾਰਚ 2026 ਨੂੰ ਉਹ ਕਿਸੇ ਕੰਮ ਸਬੰਧੀ ਬਠਿੰਡਾ ਗਈ ਹੋਈ ਸੀ। ਇਸ ਦੌਰਾਨ ਉਸ ਦਾ ਬੱਚਾ ਘਰ ਦੇ ਨੇੜੇ ਸਾਈਕਲ ’ਤੇ ਖੇਡ ਰਿਹਾ ਸੀ। ਇਸ ਸਮੇਂ ਗੁਆਂਢ ’ਚ ਰਹਿੰਦੇ ਇਕ ਨੌਜਵਾਨ ਨੇ ਉਸ ਨੂੰ ਆਪਣੇ ਘਰ ਬੁਲਾ ਲਿਆ। ਉੱਥੇ ਉਸ ਨੇ ਪਹਿਲਾਂ ਲੈਪਟੋਪ ’ਤੇ ਕਾਰਟੂਨ ਦਿਖਾਏ ਅਤੇ ਫਿਰ ਅਸ਼ਲੀਲ ਵੀਡੀਓ ਵੀ ਦਿਖਾਉਣ ਲੱਗ ਪਿਆ।

ਬਿਆਨ ਮੁਤਾਬਕ, ਦੋਸ਼ੀ ਨੇ ਬੱਚੇ ਨੂੰ ਵਰਗਲਾਉਂਦਿਆਂ ਵੀਡੀਓ ਵਾਂਗ ਹੀ ਸਭ ਕੁਝ ਕਰਨ ਨੂੰ ਕਿਹਾ ਤੇ ਮਨ੍ਹਾਂ ਕਰਨ 'ਤੇ ਉਸ ਨੂੰ ਐਸਾ ਕਰਨ ਲਈ ਮਜਬੂਰ ਕੀਤਾ। ਜਦ ਬੱਚੇ ਨੇ ਵਿਰੋਧ ਕੀਤਾ ਤਾਂ ਉਸ ਨਾਲ ਜ਼ਬਰਦਸਤੀ ਬਦਫੈਲੀ ਕੀਤੀ ਗਈ।

ਘਟਨਾ ਬਾਰੇ ਬੱਚੇ ਨੇ ਪਹਿਲਾਂ ਤਾਂ ਡਰ ਕਾਰਨ ਕਿਸੇ ਨੂੰ ਕੁਝ ਨਹੀਂ ਦੱਸਿਆ ਪਰ 5 ਅਪ੍ਰੈਲ 2026 ਨੂੰ ਜਦ ਮਾਂ ਨੇ ਉਸ ਨੂੰ ਸਮਝਾਇਆ ਅਤੇ ਭਰੋਸਾ ਦਿੱਤਾ ਤਾਂ ਉਸ ਨੇ ਸਾਰੀ ਘਟਨਾ ਬਿਆਨ ਕੀਤੀ। ਇਸ ਤੋਂ ਬਾਅਦ ਮਾਂ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਬੱਚੇ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਜਸ਼ਨਦੀਪ ਸਿੰਘ ਤੇ ਜਸ਼ਨ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News