''ਗੱਡੀ ਸਟਾਰਟ, ਵਿੱਚ ਬੈਠੇ ਸੀ ਬੱਚੇ ਫਿਰ ਵੀ...'', ਪੁਲਸ ਦੇ ਚਲਾਨ ਕੱਟਣ ''ਤੇ ਭੜਕ ਗਿਆ ਬੰਦਾ

Thursday, Apr 09, 2026 - 12:10 PM (IST)

''ਗੱਡੀ ਸਟਾਰਟ, ਵਿੱਚ ਬੈਠੇ ਸੀ ਬੱਚੇ ਫਿਰ ਵੀ...'', ਪੁਲਸ ਦੇ ਚਲਾਨ ਕੱਟਣ ''ਤੇ ਭੜਕ ਗਿਆ ਬੰਦਾ

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਭਗਵਾਨ ਵਾਲਮੀਕਿ ਮੰਦਰ ਨੇੜੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਨਿੱਜੀ ਰੈਸਟੋਰੈਂਟ 'ਚ ਪਿੱਜ਼ਾ ਆਰਡਰ ਕਰਨ ਗਏ ਵਿਅਕਤੀ ਦੀ ਗੱਡੀ ਦਾ ਪੁਲਸ ਨੇ ਚਲਾਨ ਕੱਟ ਦਿੱਤਾ। ਪਿੰਡ ਬਾਧਾ ਦੇ ਰਹਿਣ ਵਾਲੇ ਕੱਬੀ ਵਾਰਵਲ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੀ ਫਰਮਾਇਸ਼ 'ਤੇ ਪਿੱਜ਼ਾ ਲੈਣ ਆਇਆ ਸੀ ਅਤੇ ਉਸ ਨੇ ਆਪਣੀ ਗੱਡੀ ਸੜਕ ਕਿਨਾਰੇ ਖੜ੍ਹੀ ਕੀਤੀ ਸੀ। ਉਸ ਨੇ ਦੱਸਿਆ ਕਿ ਗੱਡੀ 'ਚ ਉਸ ਦਾ ਪਰਿਵਾਰ ਅਤੇ ਬੱਚੇ ਬੈਠੇ ਸਨ ਅਤੇ ਗੱਡੀ ਸਟਾਰਟ ਸੀ ਪਰ ਜਦੋਂ ਉਹ ਆਰਡਰ ਦੇ ਕੇ ਬਾਹਰ ਆਇਆ ਤਾਂ ਪੁਲਸ ਗੱਡੀ ਦਾ ਚਲਾਨ ਕਰ ਚੁੱਕੀ ਸੀ। ਕੱਬੀ ਵਾਰਵਲ ਨੇ ਗੁੱਸੇ 'ਚ ਪੁਲਸ ਦੀ ਗੱਡੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਤਹਿਸੀਲਾਂ ਰਹਿਣਗੀਆਂ ਬੰਦ! ਪਟਵਾਰੀਆਂ ਨੇ ਦਿੱਤੀ ਵੱਡੀ ਚਿਤਾਵਨੀ

ਉਸ ਦਾ ਤਰਕ ਸੀ ਕਿ ਜੇਕਰ ਉਸ ਦੀ ਗੱਡੀ ਸਫੈਦ ਪੱਟੀ ਤੋਂ ਬਾਹਰ ਹੋਣ ਕਾਰਨ 'ਰੌਂਗ ਸਾਈਡ' ਸੀ ਤਾਂ ਪੁਲਸ ਦੀ ਆਪਣੀ ਗੱਡੀ ਵੀ ਸੜਕ ਦੇ ਵਿਚਕਾਰ ਖੜ੍ਹੀ ਸੀ। ਉਸ ਨੇ ਇਲਜ਼ਾਮ ਲਾਇਆ ਕਿ ਮੌਕੇ 'ਤੇ ਕੋਈ ਟ੍ਰੈਫਿਕ ਮੁਲਾਜ਼ਮ ਮੌਜੂਦ ਨਹੀਂ ਸੀ ਅਤੇ ਵੀਡੀਓ ਬਣਾਉਣ 'ਤੇ ਪੁਲਸ ਕਰਮਚਾਰੀ ਉੱਥੋਂ ਚਲੇ ਗਏ। ਦੂਜੇ ਪਾਸੇ ਪੁਲਸ ਅਧਿਕਾਰੀ ਜਗਦੀਸ਼ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਗੱਡੀ ਗਲਤ ਪਾਰਕਿੰਗ 'ਚ ਖੜ੍ਹੀ ਸੀ ਅਤੇ ਉਹ 'ਸਟਾਰਟ' ਨਹੀਂ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 14 ਅਪ੍ਰੈਲ ਤੱਕ ਮੀਂਹ-ਤੂਫ਼ਾਨ ਨੂੰ ਲੈ ਕੇ ਨਵੀਂ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ

ਉਨ੍ਹਾਂ ਦੱਸਿਆ ਕਿ ਪੁਲਸ ਨੇ ਲਗਭਗ 15-20 ਮਿੰਟ ਉਡੀਕ ਕਰਨ ਤੋਂ ਬਾਅਦ ਹੀ ਚਲਾਨ ਕੱਟਿਆ ਹੈ। ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News