ਬੈਲਟ ਬਾਕਸ ’ਚ ਨੀਲੇ ਰੰਗ ਦੀ ਸਿਆਹੀ ਪਾਉਣ ਦੇ ਦੋਸ਼ ’ਚ 2 ਨਾਮਜ਼ਦ
Wednesday, Oct 16, 2024 - 03:14 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਲੋਹਕੇ ਖੁਰਦ ਵਿਖੇ ਚੋਣਾਂ ਦੌਰਾਨ ਬੈਲਟ ਬਾਕਸ 'ਚ ਨੀਲੇ ਰੰਗ ਦੀ ਸਿਆਹੀ ਪਾਉਣ ਦੇ ਦੋਸ਼ 'ਚ ਥਾਣਾ ਮੱਲਾਂਵਾਲਾ ਪੁਲਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸਤਪਾਲ ਨੇ ਦੱਸਿਆ ਕਿ ਇਕ ਵਿਅਕਤੀ ਚਾਹ ਦੇ ਬਹਾਨੇ ਨਾਲ ਅੰਦਰ ਆਇਆ, ਜਿਸ ਦੇ ਹੱਥ ਵਿਚ ਕੇਤਲੀ ਸੀ। ਉਸ ਨੇ ਨੀਲੇ ਰੰਗ ਦੀ ਸਿਆਹੀ ਬੈਲਟ ਬਾਕਸ 'ਚ ਪਾ ਦਿੱਤੀ। ਜਾਂਚ ਕਰਤਾ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਅਤੇ ਸੁਖਪ੍ਰੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀਅਨ ਪਿੰਡ ਲੋਹਕੇ ਖੁਰਦ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।