ਪਿਓ-ਪੁੱਤਰ ਜਾਅਲੀ ਪਾਵਰ ਆਫ਼ ਅਟਾਰਨੀ ਲੈਣ ਦੀ ਕੋਸ਼ਿਸ਼ ਕਰਦੇ ਰੰਗੇ ਹੱਥੀਂ ਕਾਬੂ
Tuesday, Aug 12, 2025 - 08:42 AM (IST)

ਲੁਧਿਆਣਾ (ਬੇਰੀ) : ਲੁਧਿਆਣਾ ਪੱਛਮੀ ਸਬ-ਰਜਿਸਟਰਾਰ ਦਫ਼ਤਰ ’ਚ ਸੋਮਵਾਰ ਨੂੰ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ, ਜਦੋਂ ਚੌਕਸ ਤਹਿਸੀਲਦਾਰ ਅਤੇ ਕਰਮਚਾਰੀਆਂ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਪਾਵਰ ਆਫ ਅਟਾਰਨੀ ਲੈਣ ਦੀ ਕੋਸ਼ਿਸ਼ ਕਰਦੇ ਹੋਏ ਇਕ ਪਿਓ-ਪੁੱਤਰ ਨੂੰ ਰੰਗੇ ਹੱਥੀਂ ਫੜ ਲਿਆ। ਮੁਲਜ਼ਮਾਂ ਦੀ ਪਛਾਣ ਮਾਡਲ ਟਾਊਨ ਐਕਸਟੈਂਸ਼ਨ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਅਤੇ ਉਸ ਦੇ ਪੁੱਤਰ ਗੁਰਸਿਮਰਨ ਵਜੋਂ ਹੋਈ ਹੈ। ਦੋਵਾਂ ਨੂੰ ਮੌਕੇ ’ਤੇ ਪੀ. ਏ. ਯੂ. ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : 'ਟੋਲ ਟੈਕਸ ਘਟਾਓ ਜਾਂ ਸਹੂਲਤਾਂ ਦਿਓ', ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮਿਲੇ ਡਾ. ਅਮਰ ਸਿੰਘ
ਏ. ਐੱਸ. ਆਈ. ਦਲਬੀਰ ਸਿੰਘ ਅਨੁਸਾਰ, ਪਰਮਿੰਦਰ ਸਿੰਘ ਨੇ ਆਪਣੇ ਭਰਾ ਗੁਰਵਿੰਦਰ ਸਿੰਘ (ਬੰਗਲੁਰੂ ਨਿਵਾਸੀ) ਦੇ ਨਾਂ ’ਤੇ ਧਾਂਦਰਾ ਰੋਡ ’ਤੇ ਸਥਿਤ 170 ਗਜ਼ ਦੇ ਪਲਾਟ ਲਈ ਜਾਅਲੀ ਪਾਵਰ ਆਫ਼ ਅਟਾਰਨੀ ਤਿਆਰ ਕੀਤੀ ਅਤੇ ਨਿਊ ਜਨਤਾ ਨਗਰ ਦੇ ਰਹਿਣ ਵਾਲੇ ਰਵਿੰਦਰ ਕੁਮਾਰ ਨਾਲ ਸਮਝੌਤਾ ਕੀਤਾ। ਜਦੋਂ ਇਹ ਦਸਤਾਵੇਜ਼ ਰਜਿਸਟ੍ਰੇਸ਼ਨ ਲਈ ਪੱਛਮੀ ਸਬ-ਰਜਿਸਟਰਾਰ ਦਫ਼ਤਰ ਪਹੁੰਚੇ। ਜਿਉਂ ਹੀ ਦਫਤਰ ਦੇ ਸੰਚਾਲਕ ਨੇ ਇਸ ਲੈਣ-ਦੇਣ ਨੂੰ ਪੋਰਟਲ ’ਤੇ ਦਰਜ ਕੀਤਾ, ਸਿਸਟਮ ਨੇ ਤੁਰੰਤ ਗੁਰਵਿੰਦਰ ਸਿੰਘ ਦੇ ਮੋਬਾਈਲ ’ਤੇ ਸੁਨੇਹਾ ਭੇਜਿਆ।
ਸੁਨੇਹਾ ਮਿਲਦੇ ਹੀ ਗੁਰਵਿੰਦਰ ਸਿੰਘ ਨੇ ਦਫ਼ਤਰ ਨਾਲ ਸੰਪਰਕ ਕੀਤਾ। ਮਾਮਲਾ ਸਾਹਮਣੇ ਆਉਂਦੇ ਹੀ ਕਰਮਚਾਰੀਆਂ ਨੇ ਦੋਵਾਂ ਨੂੰ ਫੜ ਲਿਆ। ਘਟਨਾ ਦਾ ਨੋਟਿਸ ਲੈਂਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਪੀ. ਏ. ਯੂ. ਪੁਲਸ ਨੂੰ ਤੁਰੰਤ ਐੱਫ. ਆਈ. ਆਰ. ਦਰਜ ਕਰਨ ਅਤੇ ਗਵਾਹਾਂ ਸਮੇਤ ਪੂਰੇ ਨੈੱਟਵਰਕ ਦੀ ਭੂਮਿਕਾ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8