42 ਪੇਟੀਆਂ ਸ਼ਰਾਬ ਸਣੇ ਇਕ ਮੁਲਜ਼ਮ ਕਾਬੂ
Wednesday, Mar 04, 2026 - 06:35 PM (IST)
ਲੁਧਿਆਣਾ (ਅਨਿਲ): ਲੁਧਿਆਣਾ ਪੁਲਸ ਵੱਲੋਂ ਇਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ 42 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਪੁਲਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, 3 ਮਾਰਚ ਨੂੰ ਸਪੈਸ਼ਲ ਸੈੱਲ ਲੁਧਿਆਣਾ ਦੀ ਪੁਲਸ ਪਾਰਟੀ ਵੱਲੋਂ ਮੁੱਖਬਰੀ ਦੇ ਆਧਾਰ ‘ਤੇ ਮੁਕੱਦਮਾ ਨੰਬਰ 48 ਮਿਤੀ 03-03-2026 ਅਧੀਨ ਧਾਰਾ 61/01/14 ਆਬਕਾਰੀ ਥਾਣਾ ਫੋਕਲ ਪੁਆਇੰਟ ਲੁਧਿਆਣਾ ਦਰਜ ਕਰਕੇ ਉਜਾੜ ਚੌਂਕ ਨੇੜੇ ਰੇਲਵੇ ਸਟੇਸ਼ਨ ਢੰਡਾਰੀ ਲੁਧਿਆਣਾ ਵਿਖੇ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਮੁਲਜ਼ਮ ਰਾਮਰੂਪ ਤਾਇਲ ਪੁੱਤਰ ਰਾਮਸਹਾਇ ਤਾਇਲ ਵਾਸੀ ਜਾਮਾਪੁਰ ਕਲੋਨੀ ਨੇੜੇ ਪੁੱਡਾ ਕਲੋਨੀ, ਥਾਣਾ ਫੋਕਲ ਪੁਆਇੰਟ ਲੁਧਿਆਣਾ ਨੂੰ ਮੁਖਬਰ ਦੇ ਦੱਸੇ ਮੁਤਾਬਿਕ ਈਸ਼ਵਰ ਕਲੋਨੀ ਨੇੜੇ ਰੇਲਵੇ ਟਰੈਕ, ਲੁਧਿਆਣਾ ਤੋਂ ਦੋਸ਼ੀ ਰਾਮਰੂਪ ਤਾਇਲ ਪੁੱਤਰ ਰਾਮਸਹਾਇ ਤਾਇਲ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 42 ਪੇਟੀਆਂ ਸ਼ਰਾਬ ਮਾਰਕਾ ਪੰਜਾਬ Dollar XXX RUM ਬਰਾਮਦ ਕੀਤੀਆ ਗਈਆਂ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
