ਫ਼ਰੀਦਕੋਟ ਪੁਲਸ ਨੇ ਅਸਲੇ ਸਣੇ ਕਾਬੂ ਕੀਤੇ 2 ਮੁਲਜ਼ਮ, ਕਤਲ ਦੀ ਵੱਡੀ ਵਾਰਦਾਤ ਟਲੀ: SSP ਸ਼ਰਮਾ

12/02/2021 2:50:55 PM

ਫ਼ਰੀਦਕੋਟ (ਰਾਜਨ) - ਜ਼ਿਲ੍ਹਾ ਪੁਲਸ ਵੱਲੋਂ ਅਸਲੇ ਸਮੇਤ ਕਾਬੂ ਕੀਤੇ ਗਏ ਇੱਕ ਨਾਬਾਲਗ ਸਮੇਤ ਦੋ ਮੁਲਜ਼ਮਾਂ ਨੂੰ ਦੋ ਪਿਸਟਲ 32 ਬੋਰ, 1 ਕੱਟਾ ਅਤੇ 8 ਰੌਂਦ ਸਮੇਤ ਕਾਬੂ ਕਰਨ ਨਾਲ ਇਨ੍ਹਾਂ ਵੱਲੋਂ ਅੰਜਾਮ ਦਿੱਤੀ ਜਾਣ ਵਾਲੀ ਕਤਲ ਦੀ ਇੱਕ ਵੱਡੀ ਵਾਰਦਾਤ ਟਲ ਗਈ। ਇਹ ਖੁਲਾਸਾ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਵਰੁਣ ਸ਼ਰਮਾ ਨੇ ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਇੱਕ ਆਡੀਓ/ਵੀਡੀਓ ਹਰਮਨਪ੍ਰੀਤ ਸਿੰਘ ਉਰਫ਼ ਕੀੜਾ ਵਾਸੀ ਫ਼ਰੀਦਕੋਟ ਦੇ ਫੋਨ ’ਤੇ ਵਟਸੈਪ ਰਾਹੀਂ ਉਸਨੂੰ ਜਾਨੋ ਮਾਰਣ ਦੀਆਂ ਧਮਕੀਆਂ ਦੇਣ ਸਬੰਧੀ ਵਾਇਰਲ ਹੋਈ ਸੀ। ਇਸਤੋਂ ਪਹਿਲਾਂ ਵੀ ਇਸਨੂੰ ਅਜਿਹੀ ਧਮਕੀ ਮਿਲੀ ਸੀ।

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਵਿਭਾਗ ਵੱਲੋਂ ਲਗਾਤਾਰ ਚੌਕਸੀ ਰੱਖੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਬਾਲ ਕ੍ਰਿਸ਼ਨ ਸਿੰਗਲਾ ਐੱਸ.ਪੀ (ਡੀ) ਦੀ ਅਗਵਾਈ ਹੇਠ ਸ਼ੋਸ਼ਲ ਮੀਡੀਆ ਸੈੱਲ ਰਾਹੀਂ ਮਾੜੇ ਅੰਨਸਰਾਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਇੰਨਸਪੈਕਟਰ ਹਰਬੰਸ ਸਿੰਘ ਮੁਖੀ ਸੀ.ਆਈ.ਏ ਸਟਾਫ਼ ਵੱਲੋਂ ਸਾਈਬਰ ਪੈਟਰੌਲਿੰਗ ਰਾਹੀਂ ਅਜਿਹੀਆਂ ਧਮਕੀਆਂ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਸਹਾਇਕ ਥਾਣੇਦਾਰ ਧਰਮ ਸਿੰਘ, ਗੁਰਵਿੰਦਰ ਸਿੰਘ ਅਤੇ ਚਮਕੌਰ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਸਥਾਨਕ ਚਹਿਲ ਰੋਡ ਤੋਂ ਨਿਖਿਲ ਕਟਾਰੀਆ ਅਤੇ ਇਸਦੇ ਨਾਲ ਇੱਕ ਨਾਬਾਲਗ ਮੁਲਜ਼ਮ ਨੂੰ ਅਸਲੇ ਸਮੇਤ ਕਾਬੂ ਕਰ ਲਿਆ ਗਿਆ। 

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ’ਤੇ ਨਾਬਾਲਗ ਮੁਲਜ਼ਮ ਨੂੰ ਜੁਵੇਨਾਇਲ, ਜਦਕਿ ਦੂਸਰੇ ਨਿਖਿਲ ਕਟਾਰੀਆ ਦਾ ਪੁਲਸ ਰਿਮਾਂਡ ਹਾਸਿਲ ਕਰਕੇ ਪੁੱਛ-ਗਿੱਛ ਕੀਤੀ ਗਈ। ਉਨ੍ਹਾਂ ਨੇ ਮੰਨਿਆਂ ਕਿ ਉਸਦੀ ਹਰਮਨਪ੍ਰੀਤ ਸਿੰਘ ਉਰਫ਼ ਕੀੜੇ ਨਾਲ ਪਹਿਲਾਂ ਲੜਾਈ ਹੋਈ ਸੀ, ਜਿਸਦੀ ਰੰਜਿਸ਼ ਵਿੱਚ ਉਹ ਆਪਣੇ ਸਾਥੀ ਸਮੇਤ ਇਸਨੂੰ ਜਾਨੋ ਮਾਰਣ ਦੀ ਤਾਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਦੇ ਗ੍ਰਿਫ਼ਤਾਰ ਹੋਣ ਨਾਲ ਕਤਲ ਦੀ ਇੱਕ ਵੱਡੀ ਵਾਰਦਾਤ ਟਲ ਗਈ। ਮੁਲਜ਼ਮ ਤੋਂ ਹੋਰ ਗਹਿਰਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਿਖਿਲ ਕਟਾਰੀਆ ਵਿਰੁੱਧ ਪਹਿਲਾਂ ਵੀ ਅਸਲਾ ਐਕਟ ਤਹਿਤ 18 ਫਰਵਰੀ 2021 ਅਤੇ 12 ਅਗਸਤ 2021 ਨੂੰ ਫ਼ਰੀਦਕੋਟ ਵਿਖੇ ਮੁਕੱਦਮੇਂ ਦਰਜ ਹਨ। 

ਉਨ੍ਹਾਂ ਦੱਸਿਆ ਕਿ ਇਸ ਸਾਲ ਨਵੰਬਰ ਮਹੀਨੇ ਤੱਕ ਜ਼ਿਲ੍ਹਾ ਪੁਲਸ ਵੱਲੋਂ ਐੱਨ.ਡੀ.ਪੀ.ਐੱਸ ਐਕਟ ਤਹਿਤ 13 ਮੁਕੱਦਮੇਂ ਦਰਜ ਕਰਕੇ 14 ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਕੇ 8 ਗ੍ਰਾਮ ਹੈਰੋਇਨ, 1 ਕਿੱਲੋ 200 ਗ੍ਰਾਮ ਅਫ਼ੀਮ, 35 ਕਿੱਲੋ ਪੋਸਤ ਅਤੇ 24055 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਗਈਆਂ। ਐਕਸਾਈਜ਼ ਐਕਟ ਤਹਿਤ ਦਰਜ 16 ਮੁਕੱਦਮਿਆਂ ਦੇ 14 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 86 ਲਿਟਰ 250 ਐੱਮ.ਐੱਲ ਸ਼ਰਾਬ ਠੇਕਾ, 34 ਲਿਟਰ 510 ਐੱਮ.ਐੱਲ ਨਾਜਾਇਜ ਸ਼ਰਾਬ, 515 ਕਿਲੋ ਲਾਹਨ ਜਦਕਿ ਅਪਰਾਧ ਦੇ 12 ਮੁਕੱਦਮੇਂ ਟਰੇਸ ਕਰਕੇ 1 ਲੈਪਟਾਪ, 1 ਐਕਟਿਵਾ, 8 ਮੋਬਾਇਲ, 3 ਮੋਟਰਸਾਇਕਲ, 2 ਪਰਸ/ਕੈਸ਼ ਮਲੀਤੀ 208600 ਰੁਪਏ ਵੀ ਬਰਾਮਦ ਕੀਤੀ ਗਈ ਹੈ। 


rajwinder kaur

Content Editor

Related News