ਤਪਾ ਪੁਲਸ ਨੇ ਨਸ਼ੀਲੇ ਪਦਾਰਥ ਸਣੇ 1 ਨੂੰ ਕੀਤਾ ਕਾਬੂ
Thursday, Apr 04, 2024 - 05:06 PM (IST)

ਤਪਾ ਮੰਡੀ (ਸ਼ਾਮ,ਗਰਗ) : ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਚਲਾਈ ਮੁਹਿੰਮ ਦੌਰਾਨ ਐੱਸ.ਐੱਸ.ਪੀ ਬਰਨਾਲਾ ਸੰਦੀਪ ਮਲਿਕ ਦੇ ਨਿਰਦੇਸ਼ਾਂ ‘ਤੇ ਡੀ.ਐੱਸ.ਪੀ ਤਪਾ ਡਾ.ਮਾਨਵਜੀਤ ਸਿੰਘ ਸਿਧੂ ਦੀ ਯੋਗ ਅਗਵਾਈ ਹੇਠ ਪੁਲਸ ਨੇ 1 ਕਿਲੋ 300 ਗ੍ਰਾਮ ਸੁਲਫਾ (ਨਸ਼ੀਲਾ ਪਦਾਰਥ) ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ ਤਪਾ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਰੁਪੇਸ਼ ਕੁਮਾਰ ਪੁੱਤਰ ਰੋਹਿਨ ਮੰਡਲ ਵਾਸੀ ਬਿਹਾਰ ਬਾਹਰਲੇ ਸ਼ਹਿਰਾਂ ‘ਚੋਂ ਨਸ਼ੀਲਾ ਪਦਾਰਥ ਲਿਆਕੇ ਵੇਚ ਰਿਹਾ ਹੈ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ।
ਇਸ 'ਤੇ ਪੁਲਸ ਨਾਕੇ 'ਤੇ ਮੌਜੂਦ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ‘ਚ ਲੱਗੇ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਮਾਤਾ ਦਾਤੀ ਰੋਡ ਤੋਂ ਪੈਦਲ ਜਾ ਰਹੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 1 ਕਿਲੋ 300 ਗ੍ਰਾਮ ਨਸ਼ੀਲਾ ਪਦਾਰਥ (ਸੁਲਫਾ) ਬਰਾਮਦ ਕਰਕੇ ਐੱਨ.ਡੀ,ਪੀ ਐੱਸ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।