ਪੁਲਸ ਵੱਲੋ ਨਾਕੇ ਦੌਰਾਨ 2 ਗੱਡੀਆਂ ''ਚੋਂ 30 ਪੇਟੀਆਂ ਸ਼ਰਾਬ ਸਮੇਤ 4 ਵਿਅਕਤੀ ਕਾਬੂ, ਮਾਮਲਾ ਦਰਜ

04/16/2024 5:45:43 PM

ਤਾਰਾਗੜ੍ਹ /ਦੀਨਾਨਗਰ(ਹਰਜਿੰਦਰ ਸਿੰਘ ਗੌਰਾਇਆ)- ਲੋਕਾਂ ਸਭਾ ਚੋਣਾ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪੁਲਸ ਵੱਲੋ ਹਰੇਕ ਇਲਾਕੇ ਅੰਦਰ ਪੂਰੀ ਸਖ਼ਤੀ ਨਾਲ ਭੈੜੇ ਅਨਸਰਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਜਿਸ ਤਰ੍ਹਾਂ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਤਾਰਾਗੜ੍ਹ ਪੁਲਸ ਵੱਲੋਂ ਇਕ ਨਾਕੇ ਦੌਰਾਨ 2 ਵੱਖ-ਵੱਖ ਗੱਡੀਆਂ ਵਿਚ 30 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡੀ ਵਾਰਦਾਤ, ਸੇਵਾ ਕੇਂਦਰ 'ਚ ਕੰਮ ਕਰਵਾਉਣ ਆਈ ਔਰਤ ਨੂੰ ਨੌਜਵਾਨ ਨੇ ਕਿਰਚਾਂ ਨਾਲ ਵੱਡਿਆ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਤਾਰਾਗੜ੍ਹ ਮਨਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਆਧਾਰ 'ਤੇ ਪਰਮਾਨੰਦ ਹਾਈਵੇਅ ਨਾਕੇ ਪੁਆਇੰਟ ਨਜ਼ਦੀਕ ਢੁਕਵੀਂ ਜਗ੍ਹਾਂ 'ਤੇ ਨਾਕਾ ਲਗਾਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਜਦ ਗੁਰਦਾਸਪੁਰ ਤੋਂ ਪਠਾਨਕੋਟ ਵਾਲੀ ਸਾਈਡ ਨੂੰ ਜਾ ਰਹੀਆਂ ਗੱਡੀਆ ਪੀ.ਬੀ 35 AE 4120 ਅਤੇ ਐੱਚ. ਪੀ. 46, 1092  ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਇਕ ਗੱਡੀ 'ਚੋਂ 20 ਪੇਟੀਆਂ ਸ਼ਰਾਬ ਬਰਾਮਦ ਹੋਈ ਜਦ ਕਿ ਦੂਸਰੀ ਗੱਡੀ ਵਿਚੋਂ 10 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਉਨ੍ਹਾਂ ਦੱਸਿਆ ਉਕਤ ਸ਼ਰਾਬ ਦੀਆਂ ਬੋਤਲਾਂ ਤੋਂ ਟਰੈਕ ਐਡ ਟਰੇਸ ਤੇ ਹੋਲੋਗ੍ਰਾਮ ਹਟਾਕੇ ਭੋਲੇ ਲੋਕਾਂ ਨੂੰ ਠੇਕੇ ਸ਼ਰਾਬ ਦੱਸਕੇ ਵੇਚਣ ਦਾ ਧੰਦਾ ਕੀਤਾ ਜਾਂਦਾ ਸੀ।

 ਇਹ ਵੀ ਪੜ੍ਹੋ- ਪਤੀ-ਪਤਨੀ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ, ਘਰ 'ਚ ਦਾਖਲ ਹੋਏ ਦਿੱਤਾ ਵਾਰਦਾਤ ਨੂੰ ਅੰਜਾਮ

ਪੁਲਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਸੁਰਿੰਦਰ ਕੁਮਾਰ ਪੁੱਤਰ ਸ਼ਿਵ ਦੱਤ ਵਾਸੀ ਖਾਨਪੁਰ, (ਪਠਾਨਕੋਟ), ਜੋਗਿੰਦਰ ਪਾਲ ਪੁੱਤਰ ਬਾਉ ਰਾਮ ਤੇ ਦਰਸ਼ਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀਅਨ ਰਤਨਗੜ੍ਹ (ਤਾਰਾਗੜ੍ਹ) ਅਤੇ ਅਨੂਪ ਸਿੰਘ ਪੁੱਤਰ ਬੂਟੀ ਰਾਮ ਵਾਸੀ ਤਾਰਾਗੜ੍ਹ ਨੂੰ ਕਾਬੂ ਕਰਕੇ ਇਨਾਂ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰਨ ਦਿੱਤੀ ਗਈ ਹੈ ।  

ਇਹ ਵੀ ਪੜ੍ਹੋ-  10 ਸਾਲਾ ਬੱਚੀ ਨਾਲ ਨੌਜਵਾਨ ਨੇ ਕੀਤਾ ਸ਼ਰਮਨਾਕ ਕਾਰਾ, ਫਿਰ ਧਮਕੀਆਂ ਦੇ ਕੇ ਹੋਇਆ ਫ਼ਰਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News