ਭਾਂਡਿਆਂ ਦੀ ਦੁਕਾਨ 'ਤੇ ਕੰਮ ਕਰਦੇ ਨੌਜਵਾਨ ਦਾ ਸਿਰ 'ਚ ਡੰਡੇ ਮਾਰ-ਮਾਰ ਕੀਤਾ ਕਤਲ, ਪੁਲਸ ਨੇ ਮੁਲਜ਼ਮ ਕੀਤਾ ਕਾਬੂ

03/31/2024 2:04:45 AM

ਮੋਗਾ (ਆਜ਼ਾਦ)- ਬੀਤੀ ਦੇਰ ਰਾਤ ਮੇਨ ਬਾਜ਼ਾਰ ਮੋਗਾ ਵਿਚ ਸਥਿਤ ਚੱਕੀ ਵਾਲਾ ਅਹਾਤਾ ਨਿਵਾਸੀ ਸਤਪਾਲ ਸਿੰਘ ਉਰਫ ਗੱਗੂ (35) ਦੀ ਮਾਮੂਲੀ ਵਿਵਾਦ ਕਾਰਨ ਇਕ ਨੌਜਵਾਨ ਵੱਲੋਂ ਸਿਰ ’ਤੇ ਡੰਡੇ ਮਾਰ ਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਸ ਨੇ ਮ੍ਰਿਤਕ ਦੇ ਭਤੀਜੇ ਗੋਪੀ ਚੰਦ ਨਿਵਾਸੀ ਚੱਕੀਆਂ ਵਾਲਾ ਅਹਾਤਾ ਮੋਗਾ ਦੇ ਬਿਆਨਾਂ ’ਤੇ ਕਥਿਤ ਮੁਲਜ਼ਮ ਸੰਜੀਵ ਕੁਮਾਰ ਉਰਫ ਕਾਕਾ ਨਿਵਾਸੀ ਚੱਕੀਆਂ ਵਾਲਾ ਅਹਾਤਾ ਮੋਗਾ ਖ਼ਿਲਾਫ਼ ਥਾਣਾ ਸਿਟੀ ਸਾਉਥ ਵਿਚ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਹੈ। ਕਤਲ ਦੀ ਵਾਰਦਾਤ ਦਾ ਪਤਾ ਲੱਗਣ ’ਤੇ ਡੀ.ਐੱਸ.ਪੀ. ਸਿਟੀ ਰਵਿੰਦਰ ਸਿੰਘ ਅਤੇ ਥਾਣਾ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਦੇ ਇਲਾਵਾ ਸੀ.ਸੀ.ਟੀ.ਵੀ. ਫੁਟੇਜ਼ ਨੂੰ ਖੰਗਾਲਿਆ।

ਇਹ ਵੀ ਪੜ੍ਹੋ- ਹੈਵਾਨੀਅਤ ਦੀ ਹੱਦ ! ਹਵਸ 'ਚ ਅੰਨ੍ਹੇ ਵਿਅਕਤੀ ਨੇ ਗੂੰਗੀ-ਬੋਲ਼ੀ ਦਿਮਾਗ ਤੋਂ ਦਿਵਿਆਂਗ ਨਾਬਾਲਗ ਬੱਚੀ ਦੀ ਰੋਲ਼ੀ ਪੱਤ

ਡੀ.ਐੱਸ.ਪੀ. ਸਿਟੀ ਰਵਿੰਦਰ ਸਿੰਘ ਅਤੇ ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਪਾਲ ਸਿੰਘ ਉਰਫ ਗੱਗੂ ਮੇਨ ਬਾਜ਼ਾਰ ਮੋਗਾ ਵਿਚ ਸਥਿਤ ਇਕ ਭਾਂਡਿਆਂ ਵਾਲੇ ਸਟੋਰ ’ਤੇ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਸੀ। ਬੀਤੇ ਦਿਨ ਉਹ ਘਰ ਤੋਂ ਇਹ ਕਹਿ ਕੇ ਗਿਆ ਕਿ ਉਨ੍ਹਾਂ ਦੀ ਦੁਕਾਨ ’ਤੇ ਮਾਲ ਆਉਣਾ ਹੈ, ਜਿਸ ਨੂੰ ਉਨ੍ਹਾਂ ਉਤਾਰਨਾ ਹੈ ਅਤੇ ਮੈਂ ਲੇਟ ਘਰ ਆਵਾਂਗਾ, ਜਦ ਰਾਤ ਨੂੰ ਘਰ ਨਾ ਆਇਆ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਤਲਾਸ਼ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਨੌਜਵਾਨ ਦੀ ਲਾਸ਼ ਪਈ ਹੋਈ ਹੈ, ਜਿਸ ਕੋਲ ਕਾਫ਼ੀ ਲੋਕ ਖੜ੍ਹੇ ਹਨ। ਜਦ ਉਹ ਉਸ ਕੋਲ ਪੁੱਜੇ ਤਾਂ ਦੇਖਿਆ ਤਾਂ ਉਹ ਸਤਪਾਲ ਗੱਗੂ ਦੀ ਲਾਸ਼ ਸੀ, ਜਿਸ ’ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ- ਭਾਜਪਾ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ, ਰਿੰਕੂ ਤੇ ਬਿੱਟੂ ਨੂੰ ਮਿਲੀ ਟਿਕਟ

ਐੱਸ.ਐੱਸ.ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਗਿਆ ਤਾਂ ਦੇਖਿਆ ਕਿ ਇਕ ਨੌਜਵਾਨ ਸਤਪਾਲ ਗੱਗੂ ਦੇ ਸਿਰ ’ਤੇ ਡੰਡੇ ਨਾਲ ਵਾਰ ਕਰ ਰਿਹਾ ਹੈ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਤਾਂ ਸੰਜੀਵ ਕੁਮਾਰ ਨੂੰ ਜਾ ਦਬੋਚਿਆ।

ਜਾਂਚ ਅਧਿਕਾਰੀ ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਉਹ ਇਹ ਜਾਣਨ ਦਾ ਯਤਨ ਕਰ ਰਹੇ ਹਨ ਕਿ ਕਤਲ ਦਾ ਅਸਲ ਕਾਰਣ ਕੀ ਹੈ? ਜਲਦੀ ਹੀ ਕਥਿਤ ਦੋਸ਼ੀ ਤੋਂ ਪੁੱਛਗਿੱਛ ਦੇ ਬਾਅਦ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਕੁਝ ਦਿਨ ਪਹਿਲਾਂ ਪਾਰਟੀ 'ਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਤੇ ਰਵਨੀਤ ਬਿੱਟੂ 'ਤੇ ਭਾਜਪਾ ਨੇ ਜਤਾਇਆ ਭਰੋਸਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


 


Harpreet SIngh

Content Editor

Related News