ਵੱਡੀ ਮਾਤਰਾ ''ਚ ਨਾਜਾਇਜ਼ ਸ਼ਰਾਬ ਬਰਾਮਦ, 2 ਔਰਤਾਂ ਸਮੇਤ 4 ਕਾਬੂ

Monday, Apr 01, 2024 - 01:33 PM (IST)

ਵੱਡੀ ਮਾਤਰਾ ''ਚ ਨਾਜਾਇਜ਼ ਸ਼ਰਾਬ ਬਰਾਮਦ, 2 ਔਰਤਾਂ ਸਮੇਤ 4 ਕਾਬੂ

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਪੁਲਸ ਨੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ 27 ਹਜ਼ਾਰ 750 ਨਜਾਇਜ਼ ਸ਼ਰਾਬ ਬਰਾਮਦ ਕਰਕੇ 2 ਮਹਿਲਾਵਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤਹਿਤ  ਥਾਣਾ ਸਦਰ ਗੁਰਦਾਸਪੁਰ ਦੀ ਪੁਲਸ ਨੇ ਪਿੰਡ ਸਿਧਵਾਂ ਜਮੀਤਾਂ ਤੋਂ ਆਸ਼ੂ ਉਰਫ ਬਬਲੂ ਪੁੱਤਰ ਸੁਰਿੰਦਰ ਮਸੀਹ ਵਾਸੀ ਸਿੱਧਵਾਂ ਜਮੀਤਾਂ ਨੂੰ 6750 ਮਿਲੀਲੀਟਰ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ। ਇਸੇ ਤਰ੍ਹਾਂ ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਪਿੰਡ ਚੇਚਿਆਂ ਛੋੜੀਆਂ ਵਿਖੇ ਰੇਡ ਕਰਕੇ ਵੀਨਾ ਪਤਨੀ ਲੇਟ ਕੁਲਦੀਪ ਰਾਜ ਨੂੰ 7500 ਮਿਲੀਲੀਟਰ ਨਜਾਇਸ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ :  ਸਿੱਖਿਆ ਵਿਭਾਗ ਵਲੋਂ ਸਕੂਲਾਂ ਲਈ ਗਾਈਡਲਾਈਨ ਜਾਰੀ, ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

ਇਸੇ ਤਰ੍ਹਾਂ ਥਾਣਾ ਕਾਹਨੂੰਵਾਨ ਦੀ ਪੁਲਸ ਨੇ ਪਿੰਡ ਭੱਟੀਆਂ ਵਿਖੇ ਛਾਪੇਮਾਰੀ ਕਰਕੇ ਜਗਦੀਪ ਸਿੰਘ ਉਰਫ ਧੀਦੋ ਪੁੱਤਰ ਤਰਸੇਮ ਸਿੰਘ ਨੂੰ 6000 ਮਿਲੀਲੀਟਰ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਪਿੰਡ ਮਾਨਕੌਰ ਸਿੰਘ ਵਿਖੇ ਛਾਪੇਮਾਰੀ ਕਰਕੇ ਮੰਜੂ ਬਾਲਾ ਪਤਨੀ ਭੋਲਾ ਵਾਸੀ ਮਾਨ ਕੌਰ ਸਿੰਘ ਨੂੰ 7500 ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ। ਪੁਲਸ ਨੇ ਉਕਤ ਵਿਅਕਤੀਆਂ ਨੂੰ ਜ਼ਮਾਨਤ ’ਤੇ ਰਿਹਾ ਕਰ ਦਿੱਤਾ।

ਇਹ ਵੀ ਪੜ੍ਹੋ :  ਦਾਜ ਦੀ ਮੰਗ ਤੇ ਪਤੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News