ਮਜੀਠਾ ਪੁਲਸ ਨੂੰ ਮਿਲੀ ਕਾਮਯਾਬੀ, ਮੋਟਰਸਾਇਕਲ, 2 ਮੋਬਾਈਲ ਤੇ ਨਕਦੀ ਸਮੇਤ 2 ਗ੍ਰਿਫ਼ਤਾਰ, 1 ਫਰਾਰ

04/15/2024 2:47:51 PM

ਮਜੀਠਾ/ਕੱਥੂਨੰਗਲ (ਸਰਬਜੀਤ)-ਮਜੀਠਾ ਪੁਲਸ ਨੇ ਚੋਰੀ ਦੇ ਮੋਟਰਸਾਈਕਲ, ਦੋ ਮੋਬਾਈਲ ਫੋਨ ਤੇ 6 ਹਜ਼ਾਰ ਰੁਪਏ ਦੀ ਨਕਦੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮਜੀਠਾ ਥਾਣਾ ਮੁਖੀ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਜੀਠਾ ਬੱਸ ਅੱਡੇ ਨਜ਼ਦੀਕ ਮੁੱਖ ਚੌਂਕ ਵਿਖੇ ਨਾਕਾ ਲਗਾਇਆ ਹੋਇਆ ਸੀ ਤੇ ਕਿਸੇ ਖਾਸ ਮੁਖਬਰ ਦੀ ਇਤਲਾਹ ’ਤੇ ਮਜੀਠਾ ਤੋਂ ਥੋੜ੍ਹੀ ਦੂਰ ਪੈਂਦੇ ਗਾਲੋਵਾਲੀ ਭੱਠੇ ’ਤੇ ਐੱਸ. ਆਈ. ਗੁਰਬਖਸ਼ ਸਿੰਘ, ਏ. ਐੱਸ. ਆਈ. ਹਰਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਵਲੋਂ ਛਾਪਾਮਾਰੀ ਦੌਰਾਨ ਦੋ ਨੌਜਵਾਨਾ ਨੂੰ ਇਕ ਚੋਰੀ ਦੇ ਮੋਟਰਸਾਈਕਲ, ਇੱਕ ਆਈ ਫੋਨ 15, ਇਕ ਅੋਪੋ ਕੰਪਨੀ ਦਾ ਮੋਬਾਈਲ ਫੋਨ, 6 ਹਜ਼ਾਰ ਰੁਪਏ ਨਕਦ ਲੁੱਟ ਦੀ ਰਾਸ਼ੀ ਅਤੇ ਵਾਰਦਾਤਾਂ ’ਚ ਵਰਤਿਆ ਗਿਆ ਖਿਡੌਣਾ ਪਿਸਤੌਲ ਸਮੇਤ ਕਾਬੂ ਕੀਤਾ ਹੈ, ਜਦੋਂ ਕਿ ਤੀਜਾ ਨੌਜਵਾਨ ਪੁਲਸ ਨੂੰ ਚਕਮਾ ਦੇ ਕੇ ਦੂਜਾ ਮੋਟਰਸਾਈਕਲ ਲੈ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।

ਇਹ ਵੀ ਪੜ੍ਹੋ-  ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ

ਉਕਤ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰਜਨ ਪੁੱਤਰ ਰਾਮ ਚੰਦ ਵਾਸੀ ਵਾਰਡ ਨੰਬਰ 11 ਮਜੀਠਾ, ਕਰਨਬੀਰ ਉਰਫ ਕਰਨ ਪੁੱਤਰ ਮਨਜੀਤ ਸਿੰਘ ਵਾਰਡ ਨੰਬਰ 6 ਮਜੀਠਾ ਵਜੋਂ ਹੋਈ ਹੈ, ਜਦੋਂਕਿ ਹਿਰਾਸਤ ਵਿਚ ਲਏ ਗਏ ਨੌਜਵਾਨਾਂ ਦੇ ਦੱਸਣ ਅਨੁਸਾਰ ਫਰਾਰ ਹੋਏ ਇਅਕਤੀ ਦਾ ਨਾਂ ਮਨਪ੍ਰੀਤ ਉਰਫ ਮੰਨ੍ਹਾ ਪੁੱਤਰ ਸਾਹਬ ਸਿੰਘ ਵਾਸੀ ਗੁਰਦੁਆਰਾ ਬਾਬਾ ਭਾਈ ਸਾਲੋ ਜੀ ਰੋਡ ਮਜੀਠਾ ਹੈ। ਪੁਲਸ ਵਲੋਂ ਉਕਤ ਸਬੰਧੀ ਮੁਕੱਦਮਾ ਦਰਜ ਕਰ ਕੇ ਹਿਰਾਸਤੀ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਹੈ, ਜਿਨ੍ਹਾਂ ਤੋਂ ਹੋਰ ਵੀ ਵਾਰਦਾਤਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ ਅਤੇ ਪੁਲਸ ਵਲੋਂ ਫਰਾਰ ਹੋਏ ਨੌਜਵਾਨ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News