ਮੀਂਹ ਨਾਲ ਕੱਚੇ ਕਮਰੇ ਦੀ ਡਿੱਗੀ ਛੱਤ, ਮਲਬੇ ਹੇਠਾਂ ਆਏ ਪਰਿਵਾਰ ਦੇ 4 ਮੈਂਬਰ

Tuesday, Aug 13, 2019 - 09:42 PM (IST)

ਮੀਂਹ ਨਾਲ ਕੱਚੇ ਕਮਰੇ ਦੀ ਡਿੱਗੀ ਛੱਤ, ਮਲਬੇ ਹੇਠਾਂ ਆਏ ਪਰਿਵਾਰ ਦੇ 4 ਮੈਂਬਰ

ਜਲਾਲਾਬਾਦ (ਬਜਾਜ)-ਬੀਤੀ ਰਾਤ ਇਲਾਕੇ ਵਿਚ ਆਏ ਮੀਂਹ ਨਾਲ ਪਿੰਡ ਬੱਲੂਆਣਾ ਦੇ ਅਧੀਨ ਪੈਂਦੀ ਢਾਣੀ 'ਚ ਇਕ ਗਰੀਬ ਪਰਿਵਾਰ ਦੇ ਕੱਚੇ ਕਮਰੇ ਦੀ ਛੱਤ ਅਚਾਨਕ ਡਿੱਗ ਪਈ ਅਤੇ ਪਰਿਵਾਰ ਦੇ 4 ਮੈਂਬਰ ਅੰਦਰ ਸੁੱਤੇ ਹੋਣ ਕਾਰਣ ਥੱਲੇ ਆ ਗਏ, ਜਿਨ੍ਹਾਂ ਨੂੰ ਗੁਆਂਢੀਆਂ ਵੱਲੋਂ ਭਾਰੀ ਮੁਸ਼ਕਤ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਗੰਭੀਰ ਰੂਪ ਵਿਚ ਸੱਟਾਂ ਲੱਗ ਗਈਆਂ। ਕੱਚੇ ਕਮਰੇ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ 4 ਮੈਂਬਰ ਜਗਤਾਰ ਸਿੰਘ ਪੁੱਤਰ ਫੌਜਾ ਸਿੰਘ, ਉਸ ਦੀ ਪਤਨੀ ਜਨਕੋ ਬਾਈ ਅਤੇ ਬੱਚੇ ਮੰਗਤ ਸਿੰਘ (10) ਅਤੇ ਮਨਜੀਤ ਕੌਰ (13) ਸਾਲ ਮਲਬੇ ਹੇਠ ਆ ਗਏ।

PunjabKesari

ਜਾਣਕਾਰੀ ਦਿੰਦੇ ਹੋਏ ਉਕਤ ਗਰੀਬ ਅਤੇ ਪੀੜਤ ਪਰਿਵਾਰ ਦੇ ਮੁਖੀ ਜਗਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਨੂੰ ਉਹ ਪਰਿਵਾਰ ਸਮੇਤ ਆਪਣੇ ਘਰ ਸੁੱਤਾ ਪਿਆ ਸੀ ਅਤੇ ਅਚਾਨਕ ਰਾਤ ਨੂੰ ਆਏ ਮੀਂਹ ਨਾਲ ਕੱਚੇ ਕਮਰੇ ਦੀ ਛੱਤ ਡਿੱਗ ਪਈ ਅਤੇ ਉਹ ਛੱਤ ਦੇ ਮਲਬੇ ਹੇਠਾਂ ਦੱਬ ਗਏ। ਇਸ ਦੌਰਾਨ ਗੁਆਂਢੀਆਂ ਨੂੰ ਪਤਾ ਲੱਗਣ 'ਤੇ ਭਾਰੀ ਮੁਸ਼ੱਕਤ ਕਰਨ ਤੋਂ ਬਾਅਦ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਬਾਹਰ ਸੁਰੱਖਿਅਤ ਕੱਢ ਲਿਆ ਗਿਆ ਪਰ ਉਨ੍ਹਾਂ ਨੂੰ ਸੱਟਾਂ ਲੱਗ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਕਮਰੇ ਦੀ ਛੱਤ ਡਿੱਗਣ ਨਾਲ ਉਨ੍ਹਾਂ ਦੇ ਅੰਦਰ ਪਏ ਮੰਜੇ, ਭਾਂਡੇ, ਬਿਸਤਰੇ, ਟੀ. ਵੀ. ਆਦਿ ਸਾਰੇ ਸਾਮਾਨ ਦਾ ਨੁਕਸਾਨ ਹੋ ਗਿਆ ਹੈ।

PunjabKesari

ਉਨ੍ਹਾਂ ਕਿਹਾ ਕਿ ਛੱਤ ਡਿਗਣ ਕਾਰਣ ਹੁਣ ਉਹ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੋ ਗਏ ਹਨ ਅਤੇ ਪਹਿਲਾਂ ਹੀ ਆਰਥਕ ਤੰਗੀ ਕਾਰਣ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਹੇ ਸਨ । ਇਸ ਲਈ ਉਨ੍ਹਾਂ ਦੀ ਜ਼ਿਲਾ ਅਤੇ ਸਥਾਨਕ ਸਿਵਲ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਸ ਨੂੰ ਇਕ ਪੱਕਾ ਕਮਰਾ ਬਣਾ ਕੇ ਦਿੱਤਾ ਜਾਵੇ, ਜਿਸ ਨੂੰ ਉਹ ਆਪਣਾ ਰਹਿਣ ਬਸੇਰਾ ਬਣਾ ਸਕੇ।


author

Karan Kumar

Content Editor

Related News