ਚੰਡੀਗੜ੍ਹ ਦੇ ਮਸ਼ਹੂਰ ''ਏਲਾਂਤੇ ਮਾਲ'' ਨੂੰ 10-10 ਲੱਖ ਰੁਪਏ ਦਾ ਜ਼ੁਰਮਾਨਾ

Tuesday, Dec 24, 2019 - 02:47 PM (IST)

ਚੰਡੀਗੜ੍ਹ ਦੇ ਮਸ਼ਹੂਰ ''ਏਲਾਂਤੇ ਮਾਲ'' ਨੂੰ 10-10 ਲੱਖ ਰੁਪਏ ਦਾ ਜ਼ੁਰਮਾਨਾ

ਚੰਡੀਗੜ੍ਹ (ਰਾਜਿੰਦਰ) : ਇਸ ਸਮਾਨ ਦੇ ਦੋ ਭਾਅ ਰੱਖਣ ਅਤੇ ਐੱਮ. ਆਰ. ਪੀ. ਤੋਂ ਜ਼ਿਆਦਾ ਚਾਰਜ ਕਰਨਾ ਏਲਾਂਤੇ ਮਾਲ ਅਤੇ ਉਸ ਦੀ ਤੀਜੀ ਮੰਜ਼ਿਲ 'ਤੇ ਚੱਲ ਰਹੀ ਈਟਿੰਗ ਪੁਆਇੰਟ ਨੂੰ ਮਹਿੰਗਾ ਪੈ ਗਿਆ। ਚੰਡੀਗੜ੍ਹ ਰਾਜ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਨੇ ਏਲਾਂਤੇ ਮਾਲ 'ਚ ਬਿਨਾਂ ਲਾਈਸੈਂਸ ਚੱਲ ਰਹੇ ਸਾਰੇ ਈਟਿੰਗ ਪੁਆਇੰਟਸ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਮੁਆਵਜ਼ੇ ਅਤੇ ਮੁਕੱਦਮਾ ਖਰਚ ਤੋਂ ਇਲਾਵਾ 10-10 ਲੱਖ ਰੁਪਏ ਵੀ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਹਏ।
ਮਾਰਕਿਟ 'ਚ ਭਾਅ ਘੱਟ, ਏਲਾਂਤੇ 'ਚ ਜ਼ਿਆਦਾ
ਸੈਕਟਰ-42ਬੀ 'ਚ ਰਹਿਣ ਵਾਲੇ ਨਵਨੀਤ ਜਿੰਦਲ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਏਲਾਂਤੇ ਮਾਲ 'ਚ ਸ਼ਾਪਿੰਗ ਕਰਨ ਗਏ ਸਨ। ਸ਼ਾਪਿੰਗ ਤੋਂ ਬਾਅਦ ਉਹ ਕੁਝ ਖਾਣ ਲਈ ਮਾਲ ਦੀ ਤੀਜੀ ਮੰਜ਼ਿਲ 'ਤੇ ਗਏ, ਜਿਸ ਨੂੰ ਫੂਡ ਕੋਰਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉੱਥੇ ਉਨ੍ਹਾਂ ਨੇ ਇਕ ਕੋਲਡ ਡਰਿੰਕ ਖਰੀਦੀ, ਜਿਸ ਦੇ ਲਈ ਉਨ੍ਹਾਂ ਤੋਂ 60 ਰੁਪਏ ਲਏ ਗਏ, ਜਦੋਂ ਕਿ ਇਹੀ ਕੋਲਡ ਡਰਿੰਗ ਸ਼ਹਿਰ ਦੀਆਂ ਸਾਰੀਆਂ ਮਾਰਕਿਟਾਂ 'ਚ 32 ਰੁਪਏ 'ਚ ਆਸਾਨੀ ਨਾਲ ਮਿਲਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਪਾਣੀ ਦੀ ਬੋਤਲ ਖਰੀਦੀ, ਜਿਸ ਲਈ ਉਨ੍ਹਾਂ ਤੋਂ 30 ਰੁਪਏ ਚਾਰਜ ਕੀਤੇ ਗਏ, ਜਦੋਂ ਕਿ ਮਾਰਕਿਟ 'ਚ ਇਹ ਬੋਤਲ 20 ਰੁਪਏ ਦੀ ਹੈ। ਇਸ ਦੇ ਲਈ ਨਵਨੀਤ ਜਿੰਦਲ ਨੇ ਸ਼ਾਪ ਨੰਬਰ 302-304 ਆਕਾਸ਼ ਰੇਸਤਰਾਂ ਐਂਡ ਫੂਡ ਪ੍ਰਾਈਵੇਟ ਲਿਮਟਿਡ, ਸੀ. ਐੱਸ. ਜੇ. ਇੰਫਰਾਸਟਰਕਚਰ ਪ੍ਰਾਈਵੇਟ ਲਿਮਟਿਡ (ਏਲਾਂਤੇ ਮਾਲ) ਅਤੇ ਬਾਕੀਆਂ 'ਤੇ ਕੇਸ ਦਾਇਰ ਕੀਤਾ। ਸਾਰੇ ਪੱਖਾਂ ਦੀਆਂ ਦਲੀਲਾਂ ਦੇ ਮਾਧਿਅਮ ਰਾਹੀਂ ਕਿਹਾ ਗਿਆ ਕਿ ਉਨ੍ਹਾਂ ਨੇ ਸੇਵਾ 'ਚ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਵਰਤੀ ਹੈ। ਇਸ ਤੋਂ ਬਾਅਦ ਕਮਿਸ਼ਨ ਨੇ ਉਕਤ ਜ਼ੁਰਮਾਨਾ ਲਾਇਆ ਹੈ।


author

Babita

Content Editor

Related News