ਕੋਰੋਨਾ ਪੀੜਤ ,ਉਮਰ 81 ਸਾਲ ਰਿਸਕ ਜ਼ਿਆਦਾ ਪਰ ਡਾਕਟਰਾਂ ਦੀ ਮਿਹਨਤ ਰੰਗ ਲਿਆਈ

Tuesday, Apr 07, 2020 - 04:39 PM (IST)

ਕੋਰੋਨਾ ਪੀੜਤ ,ਉਮਰ 81 ਸਾਲ ਰਿਸਕ ਜ਼ਿਆਦਾ ਪਰ ਡਾਕਟਰਾਂ ਦੀ ਮਿਹਨਤ ਰੰਗ ਲਿਆਈ

ਮੋਹਾਲੀ (ਰਾਣਾ) : ਟ੍ਰਾਈਸਿਟੀ ਦੀ 81 ਸਾਲ ਦੀ ਸਭ ਤੋਂ ਬਜ਼ੁਰਗ ਪੇਸ਼ੈਂਟ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ। ਸੋਮਵਾਰ ਨੂੰ ਬਜ਼ੁਰਗ ਔਰਤ ਨੂੰ ਫੇਜ਼-6 ਸਥਿਤ ਮੈਕਸ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ। ਇਸ ਹਸਪਤਾਲ 'ਚ ਬਜ਼ੁਰਗ ਔਰਤ ਸਟਾਫ ਨਰਸ ਰਹਿ ਚੁੱਕੀ ਹੈ। ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾ. ਦੀਪਕ ਭਸੀਨ ਨੇ ਦੱਸਿਆ ਕਿ ਉਕਤ ਔਰਤ ਨੇ 40 ਸਾਲ ਸਟਾਫ ਨਰਸ ਦੇ ਰੂਪ 'ਚ ਕੰਮ ਕੀਤਾ ਹੈ। ਉਹ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਤੋਂ ਰਿਟਾਇਰ ਹੋਈ ਸੀ।

ਇਸ ਕੇਸ 'ਚ ਰਿਸਕ ਬਹੁਤ ਜ਼ਿਆਦਾ ਸੀ
ਜਦੋਂ ਉਕਤ ਔਰਤ ਹਸਪਤਾਲ ਪਹੁੰਚੀ ਤਾਂ ਇਹ ਹਸਪਤਾਲ ਲਈ ਕਾਫ਼ੀ ਸੰਵੇਦਨਸ਼ੀਲ ਪੇਸ਼ੈਂਟ ਸੀ, ਕਿਉਂਕਿ ਉਹ ਪਹਿਲਾਂ ਹੀ ਹਾਰਟ ਪੇਸ਼ੈਂਟ, ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼ ਤੋਂ ਪੀੜਤ ਸੀ। ਹਾਲਾਂਕਿ ਉਹ ਮਾਇਲਡ ਪੇਸ਼ੈਂਟ ਸੀ ਪਰ ਕੇਸ 'ਚ ਰਿਸਕ ਬਹੁਤ ਜ਼ਿਆਦਾ ਸੀ। ਉਹ ਦੋ ਹਫਤੇ ਤੱਕ ਹਸਪਤਾਲ ਵਿਚ ਰਹੀ। ਇਸਦੇ ਬਾਅਦ ਹੁਣ ਉਹ ਫਿਟ ਹੋ ਕੇ ਗਈ ਹੈ। ਸ਼ੁਰੂਆਤ ਵਿਚ ਬਜ਼ੁਰਗ ਔਰਤ ਦੀ ਸ਼ੂਗਰ ਕੰਟਰੋਲ ਕਰਨ ਤੋਂ ਲੈ ਕੇ ਹੋਰ ਦਿੱਕਤਾਂ ਨੂੰ ਕਾਬੂ ਕੀਤਾ । ਇਸਦੇ ਬਾਅਦ ਇਲਾਜ ਵਿਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਈ। ਉਹ ਹਸਪਤਾਲ ਵਿਚ ਬਹੁਤ ਪਿਆਰ ਨਾਲ ਰਹੀ। ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੇ ਦੋ ਟੈਸਟ ਲਏ ਸਨ ਜੋ ਕਿ ਨੈਗੇਟਿਵ ਆਏ। ਇਸਦੇ ਬਾਅਦ ਹੁਣ ਠੀਕ ਹੋ ਕੇ ਪਰਤੀ ਸੀ।

ਇਹ ਵੀ ਪੜ੍ਹੋ ► ਅੰਮ੍ਰਿਤਸਰ : ਕੋਰੋਨਾ ਨੇ ਮਾਰੀ ਇਨਸਾਨੀਅਤ, ਪਰਿਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ

ਬੇਟੀਆਂ ਨਾਲ ਗੱਲ ਕਰਵਾਉਂਦਾ ਰਹਿੰਦਾ ਸੀ ਸਟਾਫ
ਡਾਕਟਰ ਨੇ ਦੱਸਿਆ ਕਿ ਬਜ਼ੁਰਗ ਔਰਤ ਦੀਆਂ ਬੇਟੀਆਂ ਨੂੰ ਵੀ ਸਿਹਤ ਵਿਭਾਗ ਨੇ ਹੋਮ ਕੁਆਰੰਟਾਈਨ ਕਰਕੇ ਰੱਖਿਆ ਸੀ। ਅਜਿਹੇ ਵਿਚ ਉਨ੍ਹਾਂ ਦੀ ਟੀਮ ਬਜ਼ੁਰਗ ਔਰਤ ਦੀ ਉਸਦੀਆਂ ਬੇਟੀਆਂ ਨਾਲ ਗੱਲ ਕਰਵਾ ਦਿੰਦੀ ਸੀ। ਅਜਿਹੇ ਵਿਚ ਹੌਸਲਾ ਅਫਜ਼ਾਈ ਨਾਲ ਉਨ੍ਹਾਂ ਦਾ ਕੰਮ ਵਧੀਆ ਤਰੀਕੇ ਨਾਲ ਚੱਲਦਾ ਰਿਹਾ।

ਡਾਕਟਰ ਬੋਲੇ , ਨਵੀਂ ਬੀਮਾਰੀ ਨਹੀਂ
ਡਾਕਟਰ ਨੇ ਦੱਸਿਆ ਕਿ ਕੋਰੋਨਾ ਕੋਈ ਨਵਾਂ ਰੋਗ ਨਹੀਂ ਹੈ। ਕਈ ਸਾਲ ਪਹਿਲਾਂ ਇਹ ਸਮੱਸਿਆ ਸਾਹਮਣੇ ਆਈ ਸੀ। 2003 ਅਤੇ 2006 ਵਿਚ ਚੀਨ ਅਤੇ ਮਿਡਲ ਈਸਟ ਦੇਸ਼ਾਂ ਵਿਚ ਇਨਫੈਕਸ਼ਨ ਦੇ ਕੇਸ ਸਾਹਮਣੇ ਆਏ ਸਨ। ਇਹ ਤੀਜੀ ਵਾਰ ਕੋਰੋਨਾ ਦਾ ਹਮਲਾ ਹੈ। ਵਾਇਰਸ ਦੀ ਸਪੀਸੇਜ਼ ਬਦਲ ਜਾਂਦੀ ਹੈ। ਅਜਿਹੇ ਵਿਚ ਸਾਡੀ ਇਮਿਊਨਿਟੀ ਇਸ ਨਾਲ ਲੜਨ ਲਈ ਤਿਆਰ ਨਹੀਂ ਹੁੰਦੀ ਹੈ। ਇਸਦੇ ਲੱਛਣ ਲੂ ਦੀ ਤਰ੍ਹਾਂ ਹੁੰਦੇ ਹਨ।

ਇਹ ਵੀ ਪੜ੍ਹੋ ► ਕੋਰੋਨਾ ਆਫਤ ਦੀ ਘੜੀ 'ਚ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਸੁਣਾਈ ਰਾਹਤ ਭਰੀ ਖਬਰ

ਪੰਜਾਬ 'ਚ ਕੋਰੋਨਾ ਦਾ ਕਹਿਰ
ਪੰਜਾਬ 'ਚ ਹੁਣ ਤੱਕ 94 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਇਸ ਨਾਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ ਦੇ ਅੰਕੜਿਆਂ ਮੁਤਾਬਕ ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 26 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਵਾਂਸ਼ਹਿਰ ਦੇ 19, ਹੁਸ਼ਿਆਰਪੁਰ ਦੇ 07, ਜਲੰਧਰ ਦੇ 06, ਲੁਧਿਆਣਾ 06, ਅੰਮ੍ਰਿਤਸਰ 'ਚ 10, ਪਟਿਆਲਾ, ਫਰੀਦਕੋਟ, ਬਰਨਾਲਾ, ਕਪੂਰਥਲਾ ਦਾ 1-1 ਅਤੇ ਮੋਗਾ ਦੇ 4 ਕੇਸ ਸਾਹਮਣੇ ਆ ਚੁੱਕਾ ਹੈ। ਜਦਕਿ ਰੋਪੜ 'ਚ ਕੋਰੋਨਾ ਦੇ 03, ਮਾਨਸਾ 'ਚ 05, ਪਠਾਨਕੋਟ 'ਚ 02, ਫਤਿਹਗੜ ਸਾਹਿਬ ਦੇ 02 ਕੇਸ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ : ਦੇਸ਼ ''ਚ ਵੈਂਟੀਲੇਟਰਾਂ ਦੀ ਕਮੀ ਨੂੰ ਪੂਰਾ ਕਰੇਗੀ ਚੰਡੀਗੜ੍ਹ ਯੂਨੀਵਰਸਿਟੀ ਦੀ ਇਹ ਕਾਢ    


author

Anuradha

Content Editor

Related News