'ਸਾਲ 2027 'ਚ ਫੇਲ੍ਹ ਹੋਵੇਗੀ 'ਆਪ' ਸਰਕਾਰ', ਜ਼ਮਾਨਤ ਮਿਲਣ 'ਤੇ ਅਕਾਲੀ ਆਗੂ ਨੇ ਵਿੰਨ੍ਹੇ ਤਿੱਖੇ ਨਿਸ਼ਾਨੇ

Thursday, Feb 19, 2026 - 10:11 AM (IST)

'ਸਾਲ 2027 'ਚ ਫੇਲ੍ਹ ਹੋਵੇਗੀ 'ਆਪ' ਸਰਕਾਰ', ਜ਼ਮਾਨਤ ਮਿਲਣ 'ਤੇ ਅਕਾਲੀ ਆਗੂ ਨੇ ਵਿੰਨ੍ਹੇ ਤਿੱਖੇ ਨਿਸ਼ਾਨੇ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਮਾਣਯੋਗ ਹਾਈ ਕੋਰਟ ਵੱਲੋਂ ਅਕਾਲੀ ਆਗੂ ਕੰਚਨਪ੍ਰੀਤ ਕੌਰ ਨੂੰ ਐਫ.ਆਈ.ਆਰ ਨੰਬਰ 261 ਅਤੇ ਐਫ.ਆਈ.ਆਰ ਨੰਬਰ 240 ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਗਈ। ਜ਼ਮਾਨਤ ਮਿਲਣ ਤੋਂ ਬਾਅਦ ਆਗੂ ਕੰਚਨਪ੍ਰੀਤ ਕੌਰ ਨੇ 'ਆਪ' ਸਰਕਾਰ 'ਤੇ ਕਈ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਮੇਰੇ 'ਤੇ 5 ਝੂਠੇ ਪਰਚੇ ਦਰਜ ਕਰਵਾਏ ਸਨ। ਪਰਮਾਤਮਾ ਦੀ ਮਿਹਰ ਸਦਕਾ ਪਹਿਲਾਂ ਮੈਨੂੰ 3 ਕੇਸਾਂ 'ਚੋਂ ਜ਼ਮਾਨਤ ਮਿਲ ਗਈ ਸੀ ਅਤੇ ਹੁਣ ਮੈਨੂੰ 2 ਹੋਰ ਮਾਮਲਿਆਂ 'ਤੋਂ ਜ਼ਮਾਨਤ ਮਿਲ ਗਈ ਹੈ। 

ਇਹ ਵੀ ਪੜ੍ਹੋ : 'ਆਪ' ਸਰਪੰਚ ਕਤਲ ਮਾਮਲੇ 'ਚ ਵੱਡੀ ਕਾਰਵਾਈ: DSP ਪੱਟੀ ਤੇ SHO ਸਰਹਾਲੀ ਸਸਪੈਂਡ

ਉਨ੍ਹਾਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜੋਂ ਹਮੇਸ਼ਾਂ ਆਪਣੇ ਵਰਕਰਾਂ ਨਾਲ ਖੜ੍ਹੇ ਰਹਿੰਦੇ ਹਨ। ਮਾਝੇ ਦੇ ਜਰਨੈਲ ਬਿਕਰਮ ਮਜੀਠੀਆ ਦਾ ਬਹੁਤ ਬਹੁਤ ਧੰਨਵਾਦ, ਜੋ ਹਮੇਸ਼ਾਂ ਸੱਚ ਦੀ ਆਵਾਜ਼ ਨੂੰ ਬੁੰਲਦ ਰੱਖਦੇ ਹਨ। ਮੈਂ ਵਕੀਲਾਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੇਰੀ ਲੜ੍ਹਾਈ ਨੂੰ ਆਪਣੀ ਲੜਾਈ ਸਮਝ ਕੇ ਮੈਨੂੰ ਜ਼ਮਾਨਤ ਦਿਵਾਈ। ਕੰਚਨਪ੍ਰੀਤ ਕੌਰ ਨੇ ਮਾਨ ਸਰਕਾਰ ਨੂੰ ਸਵਾਲ ਪੁੱਛਦੇ ਹੋਏ ਕਿਹਾ ਚੋਣਾਂ ਦੌਰਾਨ ਤੁਸੀਂ ਸਾਮ-ਤਾਡ ਵਾਲੀ ਨੀਤੀ ਦੀ ਵਰਤੋਂ ਕੀਤੀ ਸੀ। ਇਸੇ ਨੀਤੀ ਦੇ ਤਹਿਤ ਤੁਸੀਂ ਮੇਰੇ 'ਤੇ 5 ਝੂਠੇ ਪਰਚੇ ਦਰਜ ਕਰਵਾਏ ਸਨ, ਉਹ ਤਾਂ ਅਦਾਲਤ ਵਿਚ ਜਾ ਕੇ ਫੇਲ੍ਹ ਸਾਬਿਤ ਹੋ ਗਏ। 

ਇਹ ਵੀ ਪੜ੍ਹੋ : ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਰੱਦ ਹੋ ਜਾਵੇਗਾ Driving ਲਾਈਸੈਂਸ, ਗੱਡੀ ਵੀ ਹੋ ਸਕਦੀ ਹੈ ਜ਼ਬਤ

 

ਸਾਲ 2027 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਆਗੂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਸਾਲ 2027 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਤਰੀਕੇ ਨਾਲ ਫੇਲ੍ਹ ਹੋ ਜਾਵੇਗੀ ਅਤੇ ਉਸੇ ਸਾਲ ਹੀ ਤੁਹਾਡੀ ਝੂਠ ਦੀ ਦੁਕਾਨ ਵੀ ਬੰਦ ਹੋ ਜਾਵੇਗੀ। ਜਾਣਕਾਰੀ ਮੁਤਾਬਕ 'ਆਪ' ਸਰਕਾਰ ਨੇ ਇਹ ਸਾਰੀਆਂ ਐਫ.ਆਈ.ਆਰ ਚੋਣਾਂ ਦੌਰਾਨ ਰਾਜਨੀਤਿਕ ਰੰਜਿਸ਼ ਦੇ ਤਹਿਤ ਦਰਜ ਕੀਤੀਆਂ ਗਈਆਂ ਸਨ, ਕਿਉਂਕਿ ਕੰਚਨਪ੍ਰੀਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਰੰਧਾਵਾ ਤਰਨਤਾਰਨ ਬਾਈ-ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਹੀ ਹੈ।

ਇਹ ਵੀ ਪੜ੍ਹੋ : ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ ਸਕਦਾ ਹੈ 'ਅਸ਼ੁੱਭ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News