ਕਰੰਟ ਲੱਗਣ ਕਾਰਨ ਖੰਭੇ ਤੋਂ ਡਿੱਗਾ ਲਾਈਨਮੈਨ

Tuesday, Mar 06, 2018 - 03:33 AM (IST)

ਕਰੰਟ ਲੱਗਣ ਕਾਰਨ ਖੰਭੇ ਤੋਂ ਡਿੱਗਾ ਲਾਈਨਮੈਨ

ਰੂਪਨਗਰ, (ਵਿਜੇ)- ਬਿਜਲੀ ਦੇ ਖੰਭੇ 'ਤੇ ਚੜ੍ਹ ਕੇ ਮੁਰੰਮਤ ਕਰ ਰਿਹਾ ਇਕ ਲਾਈਨਮੈਨ ਕਰੰਟ ਲੱਗਣ ਕਾਰਨ ਡਿੱਗ ਕੇ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਲਾਈਨਮੈਨ ਭੂਸ਼ਨ ਪੁੱਤਰ ਨਿਰੰਜਣ ਸਿੰਘ ਵਾਸੀ ਊਨਾ, ਜੋ ਰੂਪਨਗਰ 'ਚ ਤਾਇਨਾਤ ਹੈ, ਅੱਜ ਸੁਖਰਾਮਪੁਰ (ਨੇੜੇ ਮੀਆਂਪੁਰ) 'ਚ ਇਕ ਬਿਜਲੀ ਦੇ ਖੰਭੇ ਤੇ ਚੜ੍ਹ ਕੇ ਮੁਰੰਮਤ ਦਾ ਕੰਮ ਕਰ ਰਿਹਾ ਸੀ। ਦੁਪਹਿਰ ਸਾਢੇ ਤਿੰਨ ਵਜੇ ਅਚਾਨਕ ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਖੰਭੇ ਤੋਂ ਡਿੱਗ ਗਿਆ। ਇਸ ਦੌਰਾਨ ਉਸ ਦੀ ਇਕ ਲੱਤ ਫ੍ਰੈਕਚਰ ਹੋ ਗਈ। ਜਦੋਂਕਿ ਕਰੰਟ ਲੱਗਣ ਤੋਂ ਬਾਅਦ ਉਸ ਦੇ ਸਰੀਰ ਦਾ 11 ਫੀਸਦੀ ਹਿੱਸਾ ਝੁਲਸ ਗਿਆ। ਜ਼ਖਮੀ ਨੂੰ ਸਿਵਲ ਹਸਪਤਾਲ 'ਚ ਉਸ ਦੇ ਸਾਥੀ ਮੁਲਾਜ਼ਮ ਇਲਾਜ ਲਈ ਲੈ ਕੇ ਆਏ।


Related News