ਸੰਘਣੀ ਧੁੰਦ ਕਾਰਨ ਜਲੰਧਰ ''ਚ ਮੁੜ ਵਾਪਰਿਆ ਹਾਦਸਾ: ਫੁੱਟਪਾਥ ''ਤੇ ਪਲਟਿਆ ਟਰੱਕ, ਹੋਇਆ ਟ੍ਰੈਫਿਕ ਜਾਮ

Sunday, Dec 28, 2025 - 10:13 AM (IST)

ਸੰਘਣੀ ਧੁੰਦ ਕਾਰਨ ਜਲੰਧਰ ''ਚ ਮੁੜ ਵਾਪਰਿਆ ਹਾਦਸਾ: ਫੁੱਟਪਾਥ ''ਤੇ ਪਲਟਿਆ ਟਰੱਕ, ਹੋਇਆ ਟ੍ਰੈਫਿਕ ਜਾਮ

ਜਲੰਧਰ (ਕੁੰਦਨ, ਪੰਕਜ) : ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਇਸ ਸਮੇਂ ਸੰਘਣੀ ਧੁੰਦ ਪੈ ਰਹੀ ਹੈ। ਕੜਾਕੇ ਦੀ ਠੰਡ ਦੌਰਾਨ ਪੈ ਰਹੀ ਸੰਘਣੀ ਧੁੰਦ ਨੇ ਸੜਕਾਂ ਨੂੰ ਚਿੱਟੀ ਚਾਦਰ ਨਾਲ ਢੱਕ ਦਿੱਤਾ ਹੈ। ਸੰਘਣੀ ਧੁੰਦ ਕਾਰਨ ਅੱਜ ਸਵੇਰੇ ਜਲੰਧਰ ਵਿਚ ਇਕ ਹੋਰ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਸਵੇਰੇ ਜਲੰਧਰ ਦੇ ਪਟੇਲ ਚੌਕ ਨੇੜੇ ਇੱਕ ਸਾਮਾਨ ਨਾਲ ਭਰਿਆ ਹੋਇਆ ਇਕ ਟਰੱਕ ਬੇਕਾਬੂ ਹੋ ਗਿਆ ਅਤੇ ਫੁੱਟਪਾਥ 'ਤੇ ਜਾ ਕੇ ਪਲਟ ਗਿਆ।

ਪੜ੍ਹੋ ਇਹ ਵੀ - ਜਲੰਧਰ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ : ਗੰਦੇ ਨਾਲੇ 'ਚ ਡਿੱਗੀ ਵੇਰਕਾ ਦੀ ਪਿਕਅੱਪ ਗੱਡੀ

PunjabKesari

ਪਟੇਲ ਚੌਕ ਵਿਖੇ ਵਾਪਰੇ ਇਸ ਹਾਦਸੇ ਕਾਰਨ ਸੜਕ 'ਤੇ ਵੱਡੀ ਗਿਣਤੀ ਵਿਚ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੰਘਣੀ ਧੁੰਦ ਕਾਰਨ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ਨੇੜੇ ਵੀ ਇਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ। ਧੁੰਦ ਕਾਰਨ ਕੁਝ ਵੀ ਦਿਖਾਈ ਨਾ ਦੇਣ 'ਤੇ ਵੇਰਕਾ ਦੁੱਧ ਵਾਲਾ ਇਕ ਟਰੱਕ ਗੰਦੇ ਨਾਲੇ ਵਿਚ ਡਿੱਗ ਗਿਆ। ਇਸ ਘਟਨਾ ਦੌਰਾਨ ਡਰਾਇਵਰ ਦੀ ਜਾਨ ਵਾਲ-ਵਾਲ ਬਚ ਗਈ। 

ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

rajwinder kaur

Content Editor

Related News