ਜਲੰਧਰ ਨਿਗਮ ''ਚ ਵੱਡੀ ਹਲਚਲ! ਅਧਿਕਾਰੀ ਤੇ ਮੁਲਾਜ਼ਮਾਂ ਤੋਂ ਵਾਪਸ ਲਿਆ ਗਿਆ ਕਰੰਟ ਡਿਊਟੀ ਚਾਰਜ, ਜਾਣੋ ਕਿਉਂ
Saturday, Dec 27, 2025 - 04:41 PM (IST)
ਜਲੰਧਰ (ਖੁਰਾਣਾ)–ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਅਦ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਐਲਾਨ ਕੀਤਾ ਕਿ ਨਗਰ ਨਿਗਮ ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਦਿੱਤਾ ਗਿਆ ਕਰੰਟ ਡਿਊਟੀ ਚਾਰਜ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਂਦਾ ਹੈ।
ਇਸ ਤਹਿਤ ਹੁਣ ਜੋ ਵੀ ਕਰਮਚਾਰੀ ਜਾਂ ਅਧਿਕਾਰੀ ਉੱਚੇ ਅਹੁਦੇ ਦਾ ਕੰਮ ਦੇਖ ਰਹੇ ਸਨ, ਉਹ ਆਪਣੇ ਮੂਲ ਅਹੁਦੇ ’ਤੇ ਵਾਪਸ ਕੰਮ ਕਰਨਗੇ। ਇਸ ਫ਼ੈਸਲੇ ਦੇ ਬਾਅਦ ਨਿਗਮ ਵਿਚ ਕਈ ਥਾਂ ਮਾਹੌਲ ਬਦਲ ਗਿਆ। ਕੁਝ ਅਧਿਕਾਰੀਆਂ ਨੂੰ ਇਹ ਫ਼ੈਸਲਾ ਪਸੰਦ ਨਹੀਂ ਆਇਆ ਪਰ ਵਧੇਰੇ ਕਰਮਚਾਰੀਆਂ ਨੇ ਇਸ ਕਦਮ ਦਾ ਸਮਰਥਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕਰੰਟ ਡਿਊਟੀ ਚਾਰਜ ਕਾਰਨ ਕਈ ਲੋਕ ਦਬਾਅ ਜਾਂ ਪ੍ਰਭਾਵ ਜ਼ਰੀਏ ਉੱਚ ਅਹੁਦਿਆਂ ਦਾ ਲਾਭ ਲੈ ਰਹੇ ਸਨ।
ਸਰਕਾਰ ਪਹਿਲਾਂ ਵੀ ਸੀ. ਡੀ. ਸੀ. ’ਤੇ ਰੋਕ ਲਾਉਣ ਦੇ ਹੁਕਮ ਦੇ ਚੁੱਕੀ ਸੀ ਪਰ ਫਿਰ ਵੀ ਕਈ ਥਾਂ ਇਹ ਰਵਾਇਤ ਚੱਲਦੀ ਰਹੀ। ਜਲੰਧਰ ਨਿਗਮ ਵਿਚ ਤਾਂ ਕੁਝ ਆਊਟਸੋਰਸ ਜੂਨੀਅਰ ਇੰਜੀਨੀਅਰਾਂ ਨੂੰ ਵੀ ਸੀ. ਡੀ. ਸੀ. ਦੇ ਕੇ ਐੱਸ. ਡੀ. ਓ. ਦਾ ਕੰਮ ਸੌਂਪ ਦਿੱਤਾ ਗਿਆ ਸੀ, ਜਿਸ ਦੇ ਬਾਅਦ ਮਾਮਲੇ ਨੇ ਵਧੇਰੇ ਤੂਲ ਫੜ ਲਿਆ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਲੁੱਟ! SBI ਦੇ ATM 'ਚ ਵੱਡਾ ਡਾਕਾ, ਕਰੀਬ 29 ਲੱਖ ਦਾ ਲੁਟਿਆ ਕੈਸ਼
ਦੱਸਿਆ ਜਾਂਦਾ ਹੈ ਕਿ ਪੱਕੇ ਜੇ. ਈ. ਅਤੇ ਐੱਸ. ਡੀ. ਓ. ਅਧਿਕਾਰੀਆਂ ਨੇ ਇਸ ’ਤੇ ਇਤਰਾਜ਼ ਜਤਾਇਆ ਅਤੇ ਵਿਭਾਗ ਦੇ ਚੰਡੀਗੜ੍ਹ ਬੈਠੇ ਸੀਨੀਅਰ ਅਧਿਕਾਰੀਆਂ ਨੂੰ ਪੂਰੀ ਗੱਲ ਦੱਸੀ। ਇਸ ਦੇ ਬਾਅਦ ਸਰਕਾਰ ਨੇ ਸੀ. ਡੀ. ਸੀ. ਖ਼ਤਮ ਕਰਨ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ, ਜਿਨ੍ਹਾਂ ਦੇ ਅਨੁਸਾਰ ਇਹ ਕਾਰਵਾਈ ਹੋਈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਪੰਜਾਬ ਪੁਲਸ ਨੇ ਕਰ 'ਤਾ ਵੱਡਾ ਐਨਕਾਊਂਟਰ! ਲੁਟੇਰਿਆਂ ਨਾਲ ਹੋਇਆ ਮੁਕਾਬਲਾ, ਚੱਲੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
