ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਰੁਕਨਾ ਮੁੰਗਲਾ ਵਿਖੇ ਬਾਸਕਟਬਾਲ ਦੇ ਗਰਾਊਂਡ ਦਾ ਕੀਤਾ ਉਦਘਾਟਨ
Wednesday, Aug 04, 2021 - 09:02 PM (IST)
ਫਿਰੋਜ਼ਪੁਰ(ਹਰਚਰਨ ਸਿੰਘ, ਬਿੱਟੂ)- ਸਰਕਾਰੀ ਪ੍ਰਾਇਮਰੀ ਸਕੂਲ ਰੁਕਨਾ ਮੁੰਗਲਾ ਦੇ ਬਾਸਕਟਬਾਲ ਗਰਾਊਂਡ ਦਾ ਉਦਘਾਟਨ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫ਼ਿਰੋਜ਼ਪੁਰ ਰਾਜੀਵ ਛਾਬੜਾ ਜੀ ਵੱਲੋਂ ਕੀਤਾ ਗਿਆ ਅਤੇ ਬਾਸਕਟਬਾਲ ਗਰਾਊਂਡ ਖਿਡਾਰੀਆਂ ਦੇ ਸਪੁਰਦ ਕੀਤਾ। ਇਸ ਮੌਕੇ ਸ੍ਰੀਮਤੀ ਸੁਰਿੰਦਰਪਾਲ ਕੌਰ ਹੈੱਡ ਟੀਚਰ ਰੁਕਨਾ ਮੁੰਗਲਾ ਨੇ ਦੱਸਿਆ ਕਿ ਇਹ ਸਕੂਲ ਸਟਾਫ ਅਤੇ ਪਿੰਡ ਵਾਸੀਆ ਦੇ ਯੋਗਦਾਨ ਸਦਕਾ ਸਫ਼ਲ ਹੋਇਆ ਹੈ ਉਨ੍ਹਾਂ ਨੇ ਦੱਸਿਆ ਕਿ ਸਕੂਲ ਦਾ ਗਰਾਊਂਡ ਬਹੁਤ ਨੀਵਾਂ ਸੀ।
ਪਾਣੀ ਭਰਨ ਕਰ ਕੇ ਇੱਥੇ ਦੋ ਢਾਈ ਫੁੱਟ ਪਾਣੀ ਸਕੂਲ ਦੇ ਗਰਾਊਂਡ ਵਿੱਚ ਭਰ ਜਾਂਦਾ ਸੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਪਗ ਪੰਜ ਲੱਖ ਰੁਪਏ ਇਕੱਠੇ ਕੀਤੇ ਜਿਸ ਵਿੱਚ ਲਗਪਗ 50 ਹਜ਼ਾਰ ਰੁਪਏ ਸਕੂਲ ਸਟਾਫ ਨੇ ਦਾਨ ਵਜੋਂ ਦਿੱਤੇ ਜਿਸ ਦੀ ਬਦੌਲਤ ਸਕੂਲ ਗਰਾਊਂਡ ਨੂੰ ਦੋ ਫੁੱਟ ਮਿੱਟੀ ਪਾ ਕੇ ਉੱਚਾ ਕੀਤਾ ਗਿਆ। ਬਾਸਕਟਬਾਲ ਗਰਾਊਂਡ ਵਿੱਚ ਵੀ ਦੋ ਲੱਖ ਰੁਪਏ ਗਰਾਮ ਪੰਚਾਇਤ ਰੁਕਨਾ ਮੁੰਗਲਾ ਵੱਲੋਂ ਪਾ ਕੇ ਮਨਰੇਗਾ ਸਕੀਮ ਤਹਿਤ ਬਾਸਕਿਟਬਾਲ ਦਾ ਮੈਦਾਨ ਬਣਾਇਆ ਗਿਆ ਉਨ੍ਹਾਂ ਦੱਸਿਆ ਕਿ ਰੁਕਨਾ ਮੁੰਗਲਾ ਸਕੂਲ ਫਿਰੋਜ਼ਪੁਰ ਫਰੀਦਕੋਟ ਮੇਨ ਰੋਡ ਦੇ ਉੱਪਰ ਸਥਿਤ ਹੈ ਅਤੇ ਇਸ ਕੋਲ ਲਗਭਗ ਢਾਈ ਏਕੜ ਦੇ ਕਰੀਬ ਜ਼ਮੀਨ ਵੀ ਹੈ ਜਿਸ ਕਰਕੇ ਇੱਥੇ ਗਰਾਉਂਡ ਬਣਨ ਨਾਲ ਜਿੱਥੇ ਪਿੰਡ ਵਾਲਿਆਂ ਨੂੰ ਨੌਜਵਾਨਾਂ ਨੂੰ ਅਤੇ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਪੰਜਾਬ ਸਰਕਾਰ ਦੀ ਮਿਸ਼ਨ ਤੰਦਰੁਸਤ ਪੰਜਾਬ ਸਕੀਮ ਤਹਿਤ ਨਸ਼ਾ ਮੁਕਤ ਪੰਜਾਬ ਸਿਰਜਣ ਵਿੱਚ ਬਹੁਤ ਵੱਡਾ ਯੋਗਦਾਨ ਪਾਏਗਾ।
ਇੱਥੇ ਬਾਸਕਟਬਾਲ ਦਾ ਮੈਦਾਨ ਬਣਨ ਨਾਲ ਨੇੜੇ ਤੇੜੇ ਦੇ ਤਕਰੀਬਨ ਪੰਦਰਾਂ ਵੀਹ ਪਿੰਡਾਂ ਨੂੰ ਇਸ ਦਾ ਫਾਇਦਾ ਹੋਏਗਾ ਕਿਉਂਕਿ ਇੱਥੇ ਕਿਸੇ ਵੀ ਨੇੜੇ ਤੇੜੇ ਦੇ ਪਿੰਡਾਂ ਵਿੱਚ ਕੋਈ ਵੀ ਬਾਸਕਟਬਾਲ ਦਾ ਮੈਦਾਨ ਨਹੀਂ ਹੈ। ਰਾਜੀਵ ਛਾਬੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫਿਰੋਜ਼ਪੁਰ ਨੇ ਸ੍ਰੀਮਤੀ ਸੁਰਿੰਦਰਪਾਲ ਕੌਰ ਹੈੱਡ ਟੀਚਰ ਦੀ ਅਤੇ ਪਿੰਡ ਵਾਸੀਆਂ ਦੀ ਬਹੁਤ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਨੇਕ ਕੰਮ ਲਈ ਅੱਗੇ ਵਧ ਕੇ ਮਦਦ ਕੀਤੀ ਜਿਸ ਦਾ ਇਸ ਇਲਾਕੇ ਦੇ ਨੌਜਵਾਨਾਂ ਨੂੰ ਭਰਪੂਰ ਫਾਇਦਾ ਮਿਲੇਗਾ ਬਲਵਿੰਦਰ ਸਿੰਘ (ਬਿੰਦੂ) ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸੈਂਟਰ ਹੈੱਡ ਟੀਚਰ ਰੂਹੀ ਬਜਾਜ ਮੌਨਿਕਾ ਐਚ. ਟੀ. ਬੂਟੇਵਾਲਾ ਮਮਤਾ ਰਾਣੀ ਅਧਿਆਪਕਾ ਰੁਕਨਾ ਮੁੰਗਲਾ ਸੁਨੀਲ ਕੁਮਾਰ ਤੂਤ ਰੇਨੂ ਬੂਟੇਵਾਲਾ ਸੁਦੇਸ਼ ਪਟੇਲਨਗਰ ਜਸਪ੍ਰੀਤ ਕੌਰ ਐਚ ਟੀ ਕਾਸੂਬੇਗੂ ਗੀਤਾ ਕਾਲੜਾ ਮੁੱਖ ਅਧਿਆਪਿਕਾ ਹੁਸੈਨੀਵਾਲਾ ਬਲਵਿੰਦਰ ਸਿੰਘ (ਬਿੰਦੂ) ਰੁਕਨਾ ਮੁੰਗਲਾ ਪੰਮਾ ਸਰਪੰਚ ਜੋਗਿੰਦਰ ਸਿੰਘ ਜੋਸਨ ਇੰਸਪੈਕਟਰ ਰਵੀ ਕੁਮਾਰ ਯਾਦਵ ਅਨਿਲ ਵਰਮਾ ਪੰਚਾਇਤ ਮੈਂਬਰ ਕੁਲਵਿੰਦਰ ਭਟੀ ਪੰਚਾਇਤ ਮੈਂਬਰ ਗੀਤਾ ਪੰਚਾਇਤ ਮੈਂਬਰ ਵੀਨਾ ਸਰਪੰਚ ਰੁਕਨਾ ਮੁੰਗਲਾ ਹਾਜ਼ਰ ਸਨ।